16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਸੁਨਾਮ, ਊਧਮ ਸਿੰਘ ਵਾਲਾ, 24 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਦੇਰ ਰਾਤ ਸੰਗਰੂਰ-ਪਾਤੜਾਂ ਸੜਕ 'ਤੇ ਹੋਏ...

Ad Position 21
No active advertisement
ਅਜੀਤ ਡੈਸਕ 24-10-2025

ਸੁਨਾਮ, ਊਧਮ ਸਿੰਘ ਵਾਲਾ, 24 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਦੇਰ ਰਾਤ ਸੰਗਰੂਰ-ਪਾਤੜਾਂ ਸੜਕ 'ਤੇ ਹੋਏ ਦਰਦਨਾਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਹੈ। ਪੁਲਿਸ ਚੌਕੀ ਮਹਿਲਾ ਚੌਕ ਦੇ ਸਹਾਇਕ ਥਾਣੇਦਾਰ ਰਵੇਲ ਸਿੰਘ ਨੇ ਦੱਸਿਆ ਕਿ ਸਮਰਜੀਤ ਸਿੰਘ ਨਾਂਅ ਦਾ ਇਕ ਨੌਜਵਾਨ ਆਪਣੇ ਇਕ ਹੋਰ ਸਾਥੀ ਨਾਲ ਨੇੜਲੇ ਪਿੰਡ ਖੇੜ੍ਹੀ ਤੋਂ ਪਿਕਅਪ 'ਚ ਪੋਲਟਰੀ ਫੀਡ ਭਰ ਕੇ ਪਾਤੜਾਂ ਜਾ ਰਿਹਾ ਸੀ ਕਿ ਬੀਤੀ ਦੇਰ ਰਾਤ ਕਰੀਬ ਸਾਢੇ ਕੁ ਦਸ ਵਜੇ ਜਿਵੇਂ ਹੀ ਉਹ ਪਿੰਡ ਮਹਿਲਾ ਅਤੇ ਮੌੜਾਂ ਵਿਚਕਾਰ ਮਾਨ ਫਿਲਿੰਗ ਸਟੇਸ਼ਨ ਨੇੜੇ ਪੁੱਜੇ ਤਾਂ ਅੱਗੇ ਜਾ ਰਹੇ ਇਕ ਟਰਾਲਾ ਚਾਲਕ ਨੇ ਕਿਸੇ ਕਾਰਨ ਟਰਾਲੇ ਦੀ ਇਕਦਮ ਬ੍ਰੇਕ ਮਾਰ ਦਿੱਤੀ ਅਤੇ ਪਿਕਅਪ ਜ਼ੋਰ ਨਾਲ ਟਰਾਲੇ ਵਿਚ ਜਾ ਵੱਜੀ, ਜਿਸ ਕਾਰਨ ਸਮਰਜੀਤ ਸਿੰਘ (32) ਪੁੱਤਰ ਮੁਨੀ ਲਾਲ ਵਾਸੀ ਪਿੰਡ ਰੌਣੀ ਥਾਣਾ ਬਖਸ਼ੀਵਾਲਾ (ਪਟਿਆਲਾ) ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦੋਂਕਿ ਉਸ ਦਾ ਸਾਥੀ ਗੁਲਜਾਰ ਸਿੰਘ ਵਾਸੀ ਡੇਰਾ ਕਲਿਆਣ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਸਹਾਇਕ ਥਾਣੇਦਾਰ ਰਵੇਲ ਸਿੰਘ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਪਿਕਅਪ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਬੜੀ ਮੁਸ਼ੱਕਤ ਤੋਂ ਬਾਅਦ ਮ੍ਰਿਤਕ ਸਮਰਜੀਤ ਸਿੰਘ ਦੀ ਲਾਸ਼ ਗੱਡੀ 'ਚੋਂ ਬਾਹਰ ਕੱਢੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਅਣਪਛਾਤੇ ਟਰਾਲਾ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ। 

Ad Position 22
No active advertisement
ਪਿਛਲੀ ਖ਼ਬਰ ਭਾਜਪਾ ਕੌਂਸਲਰ ਸ਼ਿਵਮ ਸ਼ਰਮਾ 'ਆਪ' 'ਚ ਸ਼ਾਮਿਲ ਅਗਲੀ ਖ਼ਬਰ ਹਰਿਆਣਾ ਸੀ.ਐਮ. ਵਲੋਂ ਪਵਿੱਤਰ ਜੋੜਿਆਂ ਦੀ ਯਾਤਰਾ ਦਾ ਸਵਾਗਤ
Ad Position 24