16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2025

ਥਾਈਲੈਂਡ ਦੀ ਰਾਣੀ ਮਾਂ ਸਿਰਿਕਿਤ ਦਾ ਦਿਹਾਂਤ

ਥਾਈਲੈਂਡ, ਅਕਤੂਬਰ- ਥਾਲੀਲੈਂਡ ਦੇ ਰਾਜਾ ਵਜੀਰਾਲੋਂਗਕੋਰਨ ਦੀ ਮਾਂ, ਰਾਣੀ ਸਿਰਿਕਿਤ ਦਾ 93 ਸਾਲ ਦੀ ਉਮਰ ਵਿਚ ‌ਦਿਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸਿਰਿਕਿਤ 2019 ਤੋਂ ਹਸਪਤਾਲ ਵਿਚ....

Ad Position 21
No active advertisement
ਅਜੀਤ ਡੈਸਕ 25-10-2025

ਥਾਈਲੈਂਡ, ਅਕਤੂਬਰ- ਥਾਲੀਲੈਂਡ ਦੇ ਰਾਜਾ ਵਜੀਰਾਲੋਂਗਕੋਰਨ ਦੀ ਮਾਂ, ਰਾਣੀ ਸਿਰਿਕਿਤ ਦਾ 93 ਸਾਲ ਦੀ ਉਮਰ ਵਿਚ ‌ਦਿਹਾਂਤ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸਿਰਿਕਿਤ 2019 ਤੋਂ ਹਸਪਤਾਲ ਵਿਚ ਕਈ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ ਜ਼ੇਰੇ ਇਲਾਜ ਸੀ। ਰਾਣੀ ਸਿਰਿਕਿਤ ਦਾ ਵਿਆਹ ਥਾਈਲੈਂਡ ਦੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੇ ਰਾਜਾ ਭੂਮੀਬੋਲ ਅਦੁਲਿਆਦੇਜ ਨਾਲ ਹੋਇਆ ਸੀ, ਜਿਨ੍ਹਾਂ ਦੀ 2016 ਵਿਚ ਮੌਤ ਹੋ ਗਈ ਸੀ।

ਰਾਜਾ ਵਜੀਰਾਲੋਂਗਕੋਰਨ ਨੇ ਥਾਈ ਰਾਇਲ ਹਾਊਸਹੋਲਡ ਬਿਊਰੋ ਨੂੰ ਇਕ ਸ਼ਾਹੀ ਅੰਤਿਮ ਸੰਸਕਾਰ ਦਾ ਪ੍ਰਬੰਧ ਕਰਨ ਦਾ ਆਦੇਸ਼ ਦਿੱਤਾ ਹੈ। ਮਹਿਲ ਦੇ ਅਨੁਸਾਰ ਰਾਣੀ ਸਿਰਿਕਿਤ ਦੀ ਦੇਹ ਬੈਂਕਾਕ ਦੇ ਗ੍ਰੈਂਡ ਪੈਲੇਸ ਦੇ ਦੁਸਿਤ ਥੋਰਨ ਹਾਲ ਵਿਚ ਵਿਚ ਰੱਖੀ ਜਾਵੇਗੀ ਤੇ ਥਾਈ ਸ਼ਾਹੀ ਪਰਿਵਾਰ ਦੇ ਮੈਂਬਰ ਇਕ ਸਾਲ ਦਾ ਸੋਗ ਵੀ ਮਨਾਉਣਗੇ।

 

Ad Position 22
No active advertisement
ਪਿਛਲੀ ਖ਼ਬਰ ਢਾਬੇ ’ਤੇ ਚੱਲੀਆਂ ਗੋਲੀਆਂ, ਤਿੰਨ ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਭਾਰਤ ਆਸਟ੍ਰੇਲੀਆ ਤੀਜਾ ਮੈਚ:ਆਸਟ੍ਰੇਲੀਆ ਨੇ ਜਿੱਤਿਆ ਟਾੱਸ, ਬੱਲੇਬਾਜ਼ੀ ਦਾ ਲਿਆ ਫ਼ੈਸਲਾ
Ad Position 24