16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸੋਨੀਆ ਗਾਂਧੀ ਦੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਦਿੱਲੀ ਵਿਚ ਰਿਲੀਜ਼, ਸੋਨੀਆ ਗਾਂਧੀ ਹੋਏ ਭਾਵੁਕ

ਨਵੀਂ ਦਿੱਲੀ,16 ਨਵੰਬਰ- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਅੱਜ ਦਿੱਲੀ ਵਿਚ ਇਕ ਵਿਸ਼ੇਸ਼ ਸਮਾਗਮ...

Ad Position 21
No active advertisement
ਅਜੀਤ ਡੈਸਕ 16-11-2026

ਨਵੀਂ ਦਿੱਲੀ,16 ਨਵੰਬਰ- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਅੱਜ ਦਿੱਲੀ ਵਿਚ ਇਕ ਵਿਸ਼ੇਸ਼ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸੋਨੀਆ ਗਾਂਧੀ ਦੇ ਜੀਵਨ ਸਫ਼ਰ ’ਤੇ ਆਧਾਰਿਤ ਇਕ ਲਘੂ ਫਿਲਮ ਨਾਲ ਹੋਈ। ਫਿਲਮ ਦੇਖਦਿਆਂ ਸੋਨੀਆ ਗਾਂਧੀ ਭਾਵੁਕ ਹੋ ਗਏ। ਇਸ ਦੌਰਾਨ ਉਨ੍ਹਾਂ ਦੀ ਧੀ ਪ੍ਰਿਯੰਕਾ ਗਾਂਧੀ ਨੇ ਉਨ੍ਹਾਂ ਨੂੰ ਗਲਵੱਕੜੀ ਪਾ ਕੇ ਹੌਸਲਾ ਦਿੱਤਾ।

ਕਿਤਾਬ ਦੇ ਸਿਰਲੇਖ ‘ਬਿਲੌਂਗਿੰਗ’ ਦਾ ਅਰਥ ਸਮਝਾਉਂਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਕਿਸੇ ਦੂਜੇ ਦੇਸ਼ ਤੋਂ ਆ ਕੇ ਉੱਥੋਂ ਦੇ ਲੋਕਾਂ ਅਤੇ ਸੱਭਿਆਚਾਰ ਨਾਲ ਆਪਣਾ ਰਿਸ਼ਤਾ ਬਣਾਉਣ ਲਈ ਲੰਮਾ ਸੰਘਰਸ਼ ਅਤੇ ਮਿਹਨਤ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਸੱਭਿਆਚਾਰ ਉਨ੍ਹਾਂ ਲਈ ਸ਼ੁਰੂ ਵਿਚ ਬਿਲਕੁਲ ਨਵਾਂ ਸੀ, ਪਰ ਸਮੇਂ ਦੇ ਨਾਲ ਉਹ ਇਸ ਦਾ ਹਿੱਸਾ ਬਣਦੇ ਗਏ।

ਉਨ੍ਹਾਂ ਦੱਸਿਆ ਕਿ ਕਿਤਾਬ ਵਿਚ ਦਰਜ ਯਾਦਾਂ ਉਨ੍ਹਾਂ ਦੀ ਆਪਣੀ ਯਾਦਦਾਸ਼ਤ ’ਤੇ ਆਧਾਰਿਤ ਹਨ। ਉਹ ਨਾ ਤਾਂ ਡਾਇਰੀ ਲਿਖਣ ਦੀ ਆਦਤ ਰੱਖਦੇ ਸਨ ਅਤੇ ਨਾ ਹੀ ਉਨ੍ਹਾਂ ਨੇ ਆਪਣੀਆਂ ਯਾਦਾਂ ਨੂੰ ਲਿਖਤੀ ਰੂਪ ਵਿਚ ਸੰਭਾਲ ਕੇ ਰੱਖਿਆ ਸੀ।

ਇੰਦਰਾ ਗਾਂਧੀ ਦੇ ਗੁੱਸੇ ਤੋਂ ਡਰਦੇ ਸਨ ਸੋਨੀਆ

ਸਮਾਗਮ ਦੌਰਾਨ ਸੋਨੀਆ ਗਾਂਧੀ ਨੇ ਆਪਣੀ ਸੱਸ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਜੁੜਿਆ ਇਕ ਦਿਲਚਸਪ ਕਿੱਸਾ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਆਮ ਤੌਰ ’ਤੇ ਨੂੰਹਾਂ ਨੂੰ ਆਪਣੀ ਸੱਸ ਤੋਂ ਥੋੜ੍ਹਾ ਡਰ ਲੱਗਦਾ ਹੈ, ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਇੰਦਰਾ ਗਾਂਧੀ ਤੋਂ ਡਰ ਮਹਿਸੂਸ ਹੁੰਦਾ ਸੀ।

ਉਨ੍ਹਾਂ ਯਾਦ ਕੀਤਾ ਕਿ ਜਦੋਂ ਇੰਦਰਾ ਗਾਂਧੀ ਗੁੱਸੇ ਵਿਚ ਹੁੰਦੇ ਸਨ ਤਾਂ ਰਾਜੀਵ ਅਤੇ ਸੰਜੇ ਗਾਂਧੀ ਕਹਿੰਦੇ ਸਨ ਕਿ ਚਲੋ, ਤੂਫ਼ਾਨ ਲੰਘ ਗਿਆ। ਹਾਲਾਂਕਿ, ਰਾਹੁਲ ਅਤੇ ਪ੍ਰਿਯੰਕਾ ਦੇ ਜਨਮ ਤੋਂ ਬਾਅਦ ਇੰਦਰਾ ਗਾਂਧੀ ਦੇ ਸੁਭਾਅ ਵਿਚ ਕਾਫ਼ੀ ਨਰਮੀ ਆ ਗਈ ਸੀ।

ਸੋਨੀਆ ਨੇ ਰਾਜੀਵ ਗਾਂਧੀ ਨਾਲ ਬਿਤਾਏ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਜਦੋਂ ਉਹ ਪਾਇਲਟ ਵਜੋਂ ਕੰਮ ਕਰਦੇ ਸਨ ਤਾਂ ਹਫ਼ਤੇ ਵਿੱਚ ਦੋ ਵਾਰ ਉਨ੍ਹਾਂ ਦੀ ਉਡਾਣ ਹੁੰਦੀ ਸੀ। ਇਸ ਦੌਰਾਨ ਉਹ ਸੋਨੀਆ ਨੂੰ ਇੰਡੀਆ ਗੇਟ ’ਤੇ ਆਈਸਕ੍ਰੀਮ ਖੁਆਉਣ ਲਈ ਵੀ ਲੈ ਕੇ ਜਾਂਦੇ ਸਨ।

ਪਾਠਕਾਂ ਦੇ ਹੁੰਗਾਰੇ ਤੋਂ ਖੁਸ਼ ਹਨ ਸੋਨੀਆ ਗਾਂਧੀ

ਆਪਣੀ ਕਿਤਾਬ ਨੂੰ ਮਿਲ ਰਹੇ ਹੁੰਗਾਰੇ ਬਾਰੇ ਸੋਨੀਆ ਗਾਂਧੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪਾਠਕਾਂ ਨੇ ਇਸ ਨੂੰ ਕਾਫ਼ੀ ਪਿਆਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕਿਤਾਬ ਖਰੀਦ ਕੇ, ਆਪਣੀਆਂ ਟਿੱਪਣੀਆਂ ਰਾਹੀਂ ਅਤੇ ਆਲੋਚਕਾਂ ਨੇ ਵੀ ਇਸ ਪ੍ਰਤੀ ਦਿਲਚਸਪੀ ਦਿਖਾਈ ਹੈ।

ਕਿਤਾਬ ਦੀ ਆਲੋਚਨਾ ਬਾਰੇ ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੀ ਗੱਲ ਕਹਿਣ ਵਿਚ ਥੋੜ੍ਹੇ ਸਖ਼ਤ ਹੁੰਦੇ ਹਨ, ਜਦਕਿ ਕੁਝ ਵਧੇਰੇ ਸਪੱਸ਼ਟਵਾਦੀ ਹੁੰਦੇ ਹਨ ਅਤੇ ਬਿਨਾਂ ਕਿਸੇ ਝਿਜਕ ਦੇ ਉਹੀ ਕਹਿੰਦੇ ਹਨ ਜੋ ਉਨ੍ਹਾਂ ਦੇ ਮਨ ਵਿੱਚ ਹੁੰਦਾ ਹੈ।

ਕਈ ਵੱਡੇ ਸਿਆਸੀ ਆਗੂਆਂ ਨੇ ਕੀਤੀ ਸ਼ਿਰਕਤ

ਕਿਤਾਬ ਰਿਲੀਜ਼ ਸਮਾਗਮ ਵਿਚ ਕੈਪਟਨ ਅਮਰਿੰਦਰ ਸਿੰਘ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ ਕਈ ਪ੍ਰਮੁੱਖ ਸਿਆਸੀ ਆਗੂ ਮੌਜੂਦ ਰਹੇ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਤੇਲੰਗਾਨਾ, ਕੇਰਲ ਅਤੇ ਕਰਨਾਟਕ ਦੇ ਮੁੱਖ ਮੰਤਰੀਆਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ।

ਸਮਾਗਮ ਦੀ ਪਹਿਲੀ ਕਤਾਰ ਵਿਚ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਅਤੇ ਡਿੰਪਲ ਯਾਦਵ ਬੈਠੇ ਨਜ਼ਰ ਆਏ। ਉੱਥੇ ਹੀ ਰਾਹੁਲ ਗਾਂਧੀ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੈ ਨਾਲ ਬੈਠੇ ਦਿਖਾਈ ਦਿੱਤੇ।

ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਦੀ ਇਹ ਕਿਤਾਬ 10 ਨਵੰਬਰ ਨੂੰ ਹੀ ਬਾਜ਼ਾਰ ਵਿਚ ਪਾਠਕਾਂ ਲਈ ਉਪਲਬਧ ਹੋ ਗਈ ਸੀ।

Ad Position 22
No active advertisement
ਅਗਲੀ ਖ਼ਬਰ ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਭਾਟੀਆ ਦਾ ਦੇਹਾਂਤ
Ad Position 24