17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2025

ਜਗਜੋਤ ਸਿੰਘ ਸੋਢੀ ਨੇ ਕੈਨੇਡੀਅਨ ਆਰਮੀ 'ਚ ਦੂਜੇ ਲੈਫਟੀਨੈਂਟ ਵਜੋਂ ਕੀਤਾ ਜੁਆਇਨ

ਗੁਰੂ ਹਰ ਸਹਾਏ, ਫਿਰੋਜ਼ਪੁਰ, 25 ਅਕਤੂਬਰ (ਹਰਚਰਨ ਸਿੰਘ ਸੰਧੂ)-ਪੰਜਾਬੀ ਜਿਥੇ ਵੀ ਗਏ, ਉਨ੍ਹਾਂ ਨੇ ਆਪਣੀ...

Ad Position 21
No active advertisement
ਅਜੀਤ ਡੈਸਕ 25-10-2025

ਗੁਰੂ ਹਰ ਸਹਾਏ, ਫਿਰੋਜ਼ਪੁਰ, 25 ਅਕਤੂਬਰ (ਹਰਚਰਨ ਸਿੰਘ ਸੰਧੂ)-ਪੰਜਾਬੀ ਜਿਥੇ ਵੀ ਗਏ, ਉਨ੍ਹਾਂ ਨੇ ਆਪਣੀ ਮਿਹਨਤ ਮੁਸ਼ੱਕਤ ਨਾਲ ਹਰ ਬੁਲੰਦੀ ਨੂੰ ਛੂਹਿਆ ਹੈ। ਇਸੇ ਤਰ੍ਹਾਂ ਹੀ ਗੁਰੂ ਹਰ ਸਹਾਏ ਦੇ ਆਮ ਪਰਿਵਾਰ ਸੁਖਚੈਨ ਸਿੰਘ ਸੋਢੀ ਏ. ਸੀ. ਰਿਪੇਅਰ ਕਰਨ ਵਾਲੇ ਦੇ ਬੇਟੇ ਜਗਜੋਤ ਸਿੰਘ ਸੋਢੀ ਗੁਰੂ ਹਰ ਸਹਾਏ ਨੇ ਕੈਨੇਡੀਅਨ ਆਰਮੀ ਵਿਚ ਬਤੌਰ ਦੂਜਾ ਲੈਫਟੀਨੈਂਟ ਵਜੋਂ ਜੁਆਇਨ ਕੀਤਾ ਹੈ। ਕੈਨੇਡਾ ਵਿਚ ਇੰਨੀ ਵੱਡੀ ਪੋਸਟ ਮਿਲਣਾ ਗੁਰੂ ਹਰ ਸਹਾਏ ਇਲਾਕੇ ਲਈ ਬਹੁਤ ਮਾਣ‌ ਵਾਲੀ ਗੱਲ ਹੈ। ਜਗਜੋਤ ਸਿੰਘ ਦੇ ਚਾਚੇ ਰਚਿਤ ਸੋਢੀ ਨੇ ਦੱਸਿਆ ਕਿ ਜਗਜੋਤ ਉਥੋਂ ਦਾ ਪੱਕਾ ਨਾਗਰਿਕ ਹੈ ਜੋ ਕਿ ਆਪਣੇ ਪਰਿਵਾਰ ਨਾਲ ਪਿਛਲੇ 5 ਸਾਲਾਂ ਤੋਂ ਕੈਨੇਡਾ ਵਿਖੇ ਰਹਿ ਰਿਹਾ ਹੈ। ਕੈਨੇਡੀਅਨ ਆਰਮੀ ਵਿਚ ਸਫਲਤਾ ਹਾਸਲ ਕਰਨ ਉਤੇ ਪਰਿਵਾਰ ਨੂੰ ਚੁਫੇਰਿਓਂ ਵਧਾਈਆਂ ਮਿਲ ਰਹੀਆਂ ਹਨ। 

Ad Position 22
No active advertisement
ਪਿਛਲੀ ਖ਼ਬਰ ਵਾਇਰਲ ਵੀਡੀਓ ਮਾਮਲਾ : ਜਗਮਨ ਸਮਰਾ ਦੇ ਪਰਿਵਾਰ ਨਾਲ ਸੰਬੰਧਿਤ 3 ਗ੍ਰਿਫ਼ਤਾਰ, ਪਿੰਡ 'ਚ ਰੋਸ ਅਗਲੀ ਖ਼ਬਰ 350 ਸਾਲਾਂ ਸ਼ਹੀਦੀ ਸਮਾਗਮ: ਗੁਰੂ ਸਾਹਿਬ ਦਾ ਸੰਦੇਸ਼ ਮਨੁੱਖਤਾ ਦਾ ਸੰਦੇਸ਼ ਹੈ- ਅਮਨ ਅਰੋੜਾ
Ad Position 24