17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2025

ਅਕਿਲ ਅਖ਼ਤਰ ਮੌਤ ਮਾਮਲਾ: ਐਸ.ਆਈ.ਟੀ. ਨੇ ਚਲਾਇਆ ਤਲਾਸ਼ੀ ਅਭਿਆਨ

ਪੰਚਕੂਲਾ, 25 ਅਕਤੂਬਰ (ਉਮਾ ਕਪਿਲ)- ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦੇ ਬੇਟੇ ਅਕਿਲ ਅਖਤਰ ਦੀ ਮੌਤ ਦੇ ਮਾਮਲੇ ਵਿਚ ਐਸ.ਆਈ.ਟੀ. ਨੇ ਮਾਤਾ ਮਨਸਾ ਦੇਵੀ ਸਥਿਤ....

Ad Position 21
No active advertisement
ਅਜੀਤ ਡੈਸਕ 25-10-2025

ਪੰਚਕੂਲਾ, 25 ਅਕਤੂਬਰ (ਉਮਾ ਕਪਿਲ)- ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦੇ ਬੇਟੇ ਅਕਿਲ ਅਖਤਰ ਦੀ ਮੌਤ ਦੇ ਮਾਮਲੇ ਵਿਚ ਐਸ.ਆਈ.ਟੀ. ਨੇ ਮਾਤਾ ਮਨਸਾ ਦੇਵੀ ਸਥਿਤ ਉਨ੍ਹਾਂ ਦੇ ਨਿਵਾਸ ’ਤੇ ਕਈ ਘੰਟੇ ਤਲਾਸ਼ੀ ਅਭਿਆਨ ਚਲਾਇਆ ਤੇ ਕਈ ਅਹਿਮ ਸਬੂਤ ਇਕੱਠੇ ਕੀਤੇ। ਇਸ ਦੌਰਾਨ ਪੁਲਿਸ ਨੂੰ ਅਕਿਲ ਅਖਤਰ ਦੀ ਡਾਇਰੀ ਅਤੇ ਕੁਝ ਪੁਰਾਣੇ ਮੋਬਾਈਲ ਵੀ ਮਿਲੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਿਸ ਮੋਬਾਈਲ ਤੋਂ ਵੀਡੀਓ ਬਣਾਇਆ ਗਿਆ, ਉਹ ਅਜੇ ਤੱਕ ਨਹੀਂ ਮਿਲਿਆ ਹੈ, ਜਿਸ ਨੂੰ ਜਲਦੀ ਬਰਾਮਦ ਕੀਤਾ ਜਾਵੇਗਾ। ਅਕਿਲ ਅਖਤਰ ਦਾ ਪਟਿਆਲਾ ਦੇ ਐਡੀਕਸ਼ਨ ਸੈਂਟਰ ਵਿਚ ਇਲਾਜ ਹੋਇਆ ਹੈ, ਉਥੋਂ ਵੀ ਰਿਕਾਰਡ ਲਿਆਇਆ ਗਿਆ ਹੈ ਤੇ ਸੀਨ ਆਫ਼ ਕ੍ਰਾਈਮ ਤੋਂ ਵੀ ਕਈ ਸ਼ੱਕੀ ਚੀਜ਼ਾਂ ਪੁਲਿਸ ਨੂੰ ਮਿਲੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦਿਹਾਂਤ ਅਗਲੀ ਖ਼ਬਰ ਤੀਜੇ ਇਕ ਦਿਨਾ ਮੈਚ 'ਚ ਭਾਰਤ ਨੇ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾਇਆ
Ad Position 24