18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2025

ਗੁਆਂਢੀਆਂ ਵਲੋਂ ਘਰ ਦੀ ਛੱਤ ਡੇਗਣ ਦੇ ਵਿਅਕਤੀ ਨੇ ਲਗਾਏ ਦੋਸ਼

ਚੋਗਾਵਾਂ/ਅੰਮ੍ਰਿਤਸਰ, 29 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਮੁੱਧ ਖੋਖਰ ਵਿਖੇ ਗੁਆਂਢੀਆਂ...

Ad Position 21
No active advertisement
ਅਜੀਤ ਡੈਸਕ 29-10-2025

ਚੋਗਾਵਾਂ/ਅੰਮ੍ਰਿਤਸਰ, 29 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਮੁੱਧ ਖੋਖਰ ਵਿਖੇ ਗੁਆਂਢੀਆਂ ਵਲੋਂ ਮਕਾਨ ਦੀ ਛੱਤ ਡੇਗ ਕੇ ਭਾਰੀ ਨੁਕਸਾਨ ਕਰਨ ਦੀ ਖਬਰ ਹੈ। ਇਸ ਸੰਬੰਧੀ ਦੋਸ਼ ਲਗਾਉਂਦਿਆਂ ਪਿੰਡ ਮੁੱਧ ਖੋਖਰ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਰਹਿੰਦਾ ਜੋਬਨ ਸਿੰਘ ਆਪਣੇ ਨਵੇਂ ਮਕਾਨ ਦੀ ਉਸਾਰੀ ਕਰਵਾ ਰਿਹਾ ਸੀ, ਸਾਂਝੀ ਕੰਧ ਨੂੰ ਮਜ਼ਦੂਰਾਂ ਵਲੋਂ ਹਥੌੜਿਆਂ ਨਾਲ ਤੋੜਿਆ ਜਾ ਰਿਹਾ ਸੀ। ਇਸ ਦੌਰਾਨ ਸਾਡੇ ਮਕਾਨ ਦੀ ਛੱਤ ਮਲਬੇ ਸਮੇਤ ਹੇਠਾਂ ਡਿੱਗ ਪਈ। ਘਰ ਵਿਚ ਪਿਆ ਸਾਮਾਨ ਮਲਬੇ ਹੇਠਾਂ ਆਉਣ ਕਾਰਨ ਨੁਕਸਾਨਿਆ ਗਿਆ। ਅਸੀਂ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ। ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਸੰਬੰਧੀ ਪੁਲਿਸ ਥਾਣਾ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ‌ ਹੈ। ਇਸ ਬਾਰੇ ਵਿਰੋਧੀ ਧਿਰ ਦੇ ਜੋਬਨ ਸਿੰਘ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਛੱਤ ਖਸਤਾ ਹਾਲਤ ਵਿਚ ਸੀ। ਇਸ ਸੰਬੰਧੀ ਅਸੀਂ ਪਿੰਡ ਦੀ ਪੰਚਾਇਤ ਨੂੰ ਵੀ ਜਾਣੂ ਕਰਵਾਇਆ ਸੀ। ਉਕਤ ਵਿਅਕਤੀ ਨੇ ਆਪਣਾ ਸਾਮਾਨ ਵੀ ਬਾਹਰ ਕੱਢ ਲਿਆ ਸੀ। 

Ad Position 22
No active advertisement
ਪਿਛਲੀ ਖ਼ਬਰ ਅਫਗਾਨਿਸਤਾਨ 'ਚ 4.3 ਤੀਬਰਤਾ ਦਾ ਆਇਆ ਭੂਚਾਲ ਅਗਲੀ ਖ਼ਬਰ ਸੁਲਤਾਨਪੁਰ ਲੋਧੀ ਦੇ ਹਾਲਾਤ 'ਤੇ ਸੰਤ ਸੀਚੇਵਾਲ ਨੇ ਲਿਆ ਸਖ਼ਤ ਨੋਟਿਸ, ਅਧਿਕਾਰੀਆਂ ਦੀ ਲਾਈ ਕਲਾਸ
Ad Position 24