18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2025

ਬਿਹਾਰ ਚੋਣਾਂ : ਪ੍ਰਧਾਨ ਮੰਤਰੀ ਮੋਦੀ 30 ਅਕਤੂਬਰ ਨੂੰ ਛਪਰਾ ਦੇ ਮੁਜ਼ੱਫਰਪੁਰ ਵਿਚ ਕਰਨਗੇ ਰੈਲੀਆਂ

ਨਵੀਂ ਦਿੱਲੀ, 29 ਅਕਤੂਬਰ (ਏਐਨਆਈ): ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਅਕਤੂਬਰ ਨੂੰ ਬਿਹਾਰ ਦੇ ਮੁਜ਼ੱਫਰਪੁਰ ਅਤੇ ਛਪਰਾ ਵਿਚ ਚੋਣ ਰੈਲੀਆਂ ਕਰਨਗੇ...

Ad Position 21
No active advertisement
ਅਜੀਤ ਡੈਸਕ 29-10-2025

ਨਵੀਂ ਦਿੱਲੀ, 29 ਅਕਤੂਬਰ (ਏਐਨਆਈ): ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਅਕਤੂਬਰ ਨੂੰ ਬਿਹਾਰ ਦੇ ਮੁਜ਼ੱਫਰਪੁਰ ਅਤੇ ਛਪਰਾ ਵਿਚ ਚੋਣ ਰੈਲੀਆਂ ਕਰਨਗੇ।  ਐਕਸ 'ਤੇ ਪੋਸਟ ਸਾਂਝੀ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਉਹ ਮੁਜ਼ੱਫਰਪੁਰ ਵਿਚ ਸਵੇਰੇ 11 ਵਜੇ ਅਤੇ ਛਪਰਾ ਵਿਚ ਦੁਪਹਿਰ 12:45 ਵਜੇ ਰੈਲੀਆਂ ਕਰਨਗੇ। "ਬਿਹਾਰ ਤੋਂ ਮੇਰੇ ਪਰਿਵਾਰਕ ਮੈਂਬਰ ਭਾਜਪਾ-ਐਨ.ਡੀ.ਏ. ਦੀ ਸ਼ਾਨਦਾਰ ਜਿੱਤ ਨੂੰ ਯਕੀਨੀ ਬਣਾਉਣ ਲਈ ਚੋਣ ਮੈਦਾਨ ਵਿਚ ਹਨ। ਉਤਸ਼ਾਹ ਦੇ ਇਸ ਮਾਹੌਲ ਵਿਚ ਕੱਲ੍ਹ ਸਵੇਰੇ 11 ਵਜੇ ਦੇ ਕਰੀਬ ਮੁਜ਼ੱਫਰਪੁਰ ਵਿਚ ਅਤੇ ਦੁਪਹਿਰ 12:45 ਵਜੇ ਛਪਰਾ ਵਿਚ, ਮੈਨੂੰ ਜਨਤਾ ਨਾਲ ਗੱਲਬਾਤ ਕਰਨ ਦਾ ਸੁਭਾਗ ਪ੍ਰਾਪਤ ਹੋਵੇਗਾ। ਮੈਨੂੰ ਵਿਸ਼ਵਾਸ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫਿਰ ਰਾਜ ਦੇ ਮੇਰੇ ਭਰਾ ਅਤੇ ਭੈਣਾਂ ਵੱਡੀ ਜਿੱਤ ਦਾ ਸ਼ੰਖ ਵਜਾਉਣਗੇ," ।

ਅੱਜ ਪਹਿਲਾਂ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੁਜ਼ੱਫਰਪੁਰ ਵਿਚ ਮਹਾਗਠਜੋੜ ਦੀ ਸਾਂਝੀ ਰੈਲੀ ਕੀਤੀ, ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ 'ਵੋਟਾਂ ਲਈ ਕੁਝ ਵੀ ਕਰਨ' ਦਾ ਦੋਸ਼ ਲਗਾਉਂਦੇ ਹੋਏ ਇਕ ਰਾਜਨੀਤਿਕ ਵਿਵਾਦ ਛੇੜ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਤੇਜ ਪ੍ਰਤਾਪ ਯਾਦਵ ਜੇ.ਜੇ.ਡੀ. ਉਮੀਦਵਾਰ ਵਜੋਂ ਮਹੂਆ ਵਾਪਸ ਪਰਤੇ ਅਗਲੀ ਖ਼ਬਰ ਬਹਿਰਾਈਚ ਵਿਚ ਕਿਸ਼ਤੀ ਪਲਟੀ, 24 ਲਾਪਤਾ,ਖੋਜ ਮੁਹਿੰਮ ਜਾਰੀ
Ad Position 24