18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2025

ਅਕੀਲ ਅਖ਼ਤਰ ਮੌਤ ਮਾਮਲਾ: ਮੁਹੰਮਦ ਮੁਸਤਫ਼ਾ ਦੇ ਘਰ ਕੰਮ ਕਰਦੇ ਨੌਕਰਾਂ ਤੋਂ ਪੁੱਛਗਿੱਛ

ਪੰਚਕੂਲਾ, 30 ਅਕਤੂਬਰ (ਊਮਾ ਕਪਿਲ)- ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੇ ਪੁੱਤਰ ਦੀ ਮੌਤ ਮਾਮਲੇ ਵਿਚ ਘਰ ’ਚ ਕੰਮ ਕਰਨ ਵਾਲੇ ਨੌਕਰਾਂ ਤੋਂ ਪੁੱਛਗਿੱਛ ਕੀਤੀ...

Ad Position 21
No active advertisement
ਅਜੀਤ ਡੈਸਕ 30-10-2025

ਪੰਚਕੂਲਾ, 30 ਅਕਤੂਬਰ (ਊਮਾ ਕਪਿਲ)- ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੇ ਪੁੱਤਰ ਦੀ ਮੌਤ ਮਾਮਲੇ ਵਿਚ ਘਰ ’ਚ ਕੰਮ ਕਰਨ ਵਾਲੇ ਨੌਕਰਾਂ ਤੋਂ ਪੁੱਛਗਿੱਛ ਕੀਤੀ ਹੈ। ਸੈਕਟਰ 1 ’ਚ ਐਸ.ਆਈ.ਟੀ. ਮੁਖੀ ਵਿਕਰਮ ਨੇਹਰਾ ਦੇ ਸਾਹਮਣੇ ਸਾਬਕਾ ਭਾਜਪਾ ਨੇਤਾ ਦੀ ਕੋਠੀ ’ਚ ਕੰਮ ਕਰਨ ਵਾਲੇ ਨੌਕਰ ਪੇਸ਼ ਹੋਏ। ਅੱਜ ਪੁਲਿਸ ਵਲੋਂ ਘਰ ’ਚ ਕੰਮ ਕਰਨ ਵਾਲੇ ਨੌਕਰਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਇਸ ਤੋਂ ਪਹਿਲਾਂ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਏ.ਸੀ.ਪੀ. ਵਿਕਰਮ ਨੇਹਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ ’ਚ 20 ਪੁਲਿਸ ਕਰਮਚਾਰੀਆਂ ਅਤੇ 4 ਨੌਕਰਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਇਸ ਮਾਮਲੇ ’ਚ ਹੋਰ ਨੌਕਰਾਂ ਤੋਂ ਵੀ ਪੁੱਛਗਿੱਛ ਜਾਰੀ ਹੈ ਅਤੇ ਜਲਦ ਹੀ ਅਕੀਲ ਅਖ਼ਤਰ ਦੇ ਨੇੜਲੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਇਸ ਮਾਮਲੇ ਵਿਚ ਜਲਦ ਹੀ ਸਾਬਕਾ ਡੀ.ਜੀ.ਪੀ., ਉਨ੍ਹਾਂ ਦੀ ਪਤਨੀ ਅਤੇ ਹੋਰ ਲੋਕਾਂ ਤੋਂ ਵੀ ਪੁੱਛਗਿੱਛ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ 31 ਅਕਤੂਬਰ ਨੂੰ ਸਬ-ਡਵੀਜ਼ਨ ਬਟਾਲਾ ਵਿਖੇ ਲੋਕਲ ਛੁੱਟੀ ਦਾ ਐਲਾਨ ਅਗਲੀ ਖ਼ਬਰ ਅੱਜ ਭਾਰਤ ਦਾ ਨਕਸ਼ਾ ਹੈ ਸਰਦਾਰ ਪਟੇਲ ਦਾ ਤੋਹਫ਼ਾ- ਅਮਿਤ ਸ਼ਾਹ
Ad Position 24