19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਉਤਰਾਖੰਡ: ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਦੇਹਰਾਦੂਨ ਵਿਚ ਨਿੱਘਾ ਸਵਾਗਤ

ਦੇਹਰਾਦੂਨ (ਉੱਤਰਾਖੰਡ), 2 ਨਵੰਬਰ (ਏਐਨਆਈ): ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਦੇਹਰਾਦੂਨ ਪਹੁੰਚਣ 'ਤੇ ਉਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾਮੁਕਤ) ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ...

Ad Position 21
No active advertisement
ਅਜੀਤ ਡੈਸਕ 02-11-2025

ਦੇਹਰਾਦੂਨ (ਉੱਤਰਾਖੰਡ), 2 ਨਵੰਬਰ (ਏਐਨਆਈ): ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਦੇਹਰਾਦੂਨ ਪਹੁੰਚਣ 'ਤੇ ਉਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾਮੁਕਤ) ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਨਿੱਘਾ ਸਵਾਗਤ ਕੀਤਾ। ਰਾਜ ਦੀ ਆਪਣੀ ਫੇਰੀ ਦੌਰਾਨ ਰਾਸ਼ਟਰਪਤੀ ਹਰਿਦੁਆਰ ਵਿਚ ਪਤੰਜਲੀ ਯੂਨੀਵਰਸਿਟੀ ਦੇ ਦੂਜੇ ਕਨਵੋਕੇਸ਼ਨ ਸਮਾਰੋਹ ਵਿਚ ਸ਼ਾਮਿਲ ਹੋਣਗੇ।

3 ਨਵੰਬਰ ਨੂੰ ਰਾਸ਼ਟਰਪਤੀ ਮੁਰਮੂ ਉਤਰਾਖੰਡ ਰਾਜ ਦੀ ਸਿਲਵਰ ਜੁਬਲੀ 'ਤੇ ਦੇਹਰਾਦੂਨ ਵਿਚ ਉੱਤਰਾਖੰਡ ਵਿਧਾਨ ਸਭਾ ਨੂੰ ਸੰਬੋਧਨ ਕਰਨਗੇ, ਜਿਸ ਤੋਂ ਬਾਅਦ ਉਹ ਨੈਨੀਤਾਲ ਲਈ ਰਵਾਨਾ ਹੋਣਗੇ। ਉਸੇ ਦਿਨ ਉਹ ਨੈਨੀਤਾਲ ਵਿਚ ਰਾਜ ਭਵਨ ਦੀ ਸਥਾਪਨਾ ਦੀ 125ਵੀਂ ਵਰ੍ਹੇਗੰਢ ਮਨਾਉਣ ਲਈ ਇਕ ਸਮਾਗਮ ਵਿਚ ਸ਼ਾਮਿਲ ਹੋਣਗੇ। 4 ਨਵੰਬਰ ਨੂੰ ਰਾਸ਼ਟਰਪਤੀ ਕੈਂਚੀ ਧਾਮ ਵਿਖੇ ਨੀਮ ਕਰੋਲੀ ਬਾਬਾ ਆਸ਼ਰਮ ਜਾਣਗੇ। ਉਹ ਉੱਤਰਾਖੰਡ ਤੋਂ ਰਵਾਨਾ ਹੋਣ ਤੋਂ ਪਹਿਲਾਂ ਨੈਨੀਤਾਲ ਵਿਖੇ ਕੁਮਾਊਂ ਯੂਨੀਵਰਸਿਟੀ ਦੇ 20ਵੇਂ ਕਨਵੋਕੇਸ਼ਨ ਵਿਚ ਵੀ ਸ਼ਾਮਿਲ ਹੋਣਗੇ।

Ad Position 22
No active advertisement
ਪਿਛਲੀ ਖ਼ਬਰ ਭਾਰਤ -ਆਸਟ੍ਰੇਲੀਆ ਤੀਜਾ ਟੀ -20 : ਟਾਸ ਜਿੱਤ ਕੇ ਭਾਰਤ ਵਲੋਂ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਅਗਲੀ ਖ਼ਬਰ ਮੈਕਸੀਕੋ : ਦੁਕਾਨ ਵਿਚ ਅੱਗ ਲੱਗਣ ਕਾਰਨ 23 ਮੌਤਾਂ, 11 ਜ਼ਖ਼ਮੀ
Ad Position 24