20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਵਿਦੇਸ਼ ਮੰਤਰੀ ਸਾ'ਰ ਦੀ ਫੇਰੀ ਦੌਰਾਨ ਭਾਰਤ-ਇਜ਼ਰਾਈਲ ਵਪਾਰ, ਖੇਤੀਬਾੜੀ, ਤਕਨਾਲੋਜੀ 'ਤੇ ਸਹਿਯੋਗ 'ਤੇ ਕਰਨਗੇ ਚਰਚਾ

ਨਵੀਂ ਦਿੱਲੀ , 4 ਨਵੰਬਰ (ਏਐਨਆਈ): ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੀਅਨ ਸਾ'ਰ ਨੇ ਭਾਰਤ ਦੀ ਆਪਣੀ ਪਹਿਲੀ ਫੇਰੀ ਸਮਾਪਤ ਕੀਤੀ, ਜਿਸ ਵਿਚ ਸੁਰੱਖਿਆ, ਖੇਤੀਬਾੜੀ, ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਉੱਭਰਦੀਆਂ ...

Ad Position 21
No active advertisement
ਅਜੀਤ ਡੈਸਕ 04-11-2025

ਨਵੀਂ ਦਿੱਲੀ , 4 ਨਵੰਬਰ (ਏਐਨਆਈ): ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੀਅਨ ਸਾ'ਰ ਨੇ ਭਾਰਤ ਦੀ ਆਪਣੀ ਪਹਿਲੀ ਫੇਰੀ ਸਮਾਪਤ ਕੀਤੀ, ਜਿਸ ਵਿਚ ਸੁਰੱਖਿਆ, ਖੇਤੀਬਾੜੀ, ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਉੱਭਰਦੀਆਂ ਤਕਨਾਲੋਜੀਆਂ ਵਰਗੇ ਖੇਤਰਾਂ 'ਤੇ ਵਿਆਪਕ ਚਰਚਾ ਹੋਈ ਹੈ ।  ਇਕ ਅਧਿਕਾਰਤ ਬਿਆਨ ਵਿਚ ਐਮ.ਈ.ਏ. ਨੇ ਕਿਹਾ, "ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੀਅਨ ਸਾ'ਰ ਨੇ ਭਾਰਤ ਦਾ 2 ਦਿਨਾਂ ਦੌਰਾ ਕੀਤਾ। ਵਿਦੇਸ਼ ਮੰਤਰੀ ਵਜੋਂ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ।

 

ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਅੱਜ ਨਵੀਂ ਦਿੱਲੀ ਵਿਚ ਵਿਦੇਸ਼ ਮੰਤਰੀ ਗਿਡੀਅਨ ਸਾ'ਰ ਨਾਲ ਮੁਲਾਕਾਤ ਕੀਤੀ। ਮੰਤਰੀਆਂ ਨੇ ਭਾਰਤ-ਇਜ਼ਰਾਈਲ ਰਣਨੀਤਕ ਭਾਈਵਾਲੀ ਦੇ ਪੂਰੇ ਸਪੈਕਟ੍ਰਮ ਨੂੰ ਸ਼ਾਮਿਲ ਕਰਦੇ ਹੋਏ ਉਤਪਾਦਕ ਅਤੇ ਵਿਸਤ੍ਰਿਤ ਚਰਚਾ ਕੀਤੀ। ਉਨ੍ਹਾਂ ਨੇ ਰਾਜਨੀਤਿਕ, ਸੁਰੱਖਿਆ, ਖੇਤੀਬਾੜੀ, ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸੰਬੰਧਾਂ ਦੇ ਨਾਲ-ਨਾਲ ਮਹੱਤਵਪੂਰਨ ਅਤੇ ਉੱਭਰਦੀਆਂ ਤਕਨਾਲੋਜੀਆਂ, ਸੈਮੀਕੰਡਕਟਰ, ਸਾਈਬਰ ਸੁਰੱਖਿਆ ਅਤੇ ਏਆਈ ਸਮੇਤ ਖੇਤਰਾਂ ਵਿਚ ਚੱਲ ਰਹੇ ਸਹਿਯੋਗ ਦੀ ਵੀ ਸਮੀਖਿਆ ਕੀਤੀ।"

Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਵਾਈ ਅੱਡੇ ’ਤੇ ਤੇਜ਼ ਹਵਾਵਾਂ ਕਾਰਨ 8 ਉਡਾਣਾਂ ਹੋਰ ਹਵਾਈ ਅੱਡਿਆਂ ’ਤੇ ਭੇਜੀਆਂ ਅਗਲੀ ਖ਼ਬਰ ਪੰਜਾਬ ਦੇ ਨਾਮਵਰ ਕੱਵਾਲ ਕਰਾਮਤ ਫ਼ਕੀਰ ਦਾ 80 ਸਾਲ ਦੀ ਉਮਰ 'ਚ ਹੋਇਆ ਦਿਹਾਂਤ
Ad Position 24