24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2025

ਕਾਂਗਰਸ ਨੇ ਦਿੱਲੀ ਧਮਾਕੇ ਦੀ 'ਪੂਰੀ ਜਾਂਚ' ਦੀ ਮੰਗ ਕੀਤੀ

ਨਵੀਂ ਦਿੱਲੀ, 10 ਨਵੰਬਰ (ਏਐਨਆਈ): ਕਾਂਗਰਸ ਮੁਖੀ ਮਲਿਕਅਰਜੁਨ ਖੜਗੇ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ 'ਤੇ ਹੋਏ ਧਮਾਕੇ ਦੀ "ਤੁਰੰਤ ਅਤੇ ਪੂਰੀ ਜਾਂਚ" ਯਕੀਨੀ ...

Ad Position 21
No active advertisement
ਅਜੀਤ ਡੈਸਕ 10-11-2025

ਨਵੀਂ ਦਿੱਲੀ, 10 ਨਵੰਬਰ (ਏਐਨਆਈ): ਕਾਂਗਰਸ ਮੁਖੀ ਮਲਿਕਅਰਜੁਨ ਖੜਗੇ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ 'ਤੇ ਹੋਏ ਧਮਾਕੇ ਦੀ "ਤੁਰੰਤ ਅਤੇ ਪੂਰੀ ਜਾਂਚ" ਯਕੀਨੀ ਬਣਾਉਣੀ ਚਾਹੀਦੀ ਹੈ। ਧਮਾਕੇ ਵਿਚ 8 ਲੋਕ ਮਾਰੇ ਗਏ ਸਨ।

ਐਕਸ 'ਤੇ ਇਕ ਪੋਸਟ ਵਿਚ ਖੜਗੇ ਨੇ ਲਿਖਿਆ, "ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਕਾਰ ਧਮਾਕੇ ਦੀ ਖ਼ਬਰ ਸੁਣ ਕੇ ਬਹੁਤ ਦੁਖ ਹੋਇਆ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਇਸ ਘਟਨਾ ਵਿਚ ਕਈ ਕੀਮਤੀ ਜਾਨਾਂ ਗਈਆਂ ਹਨ। ਦੁੱਖ ਦੇ ਇਸ ਪਲ ਵਿਚ ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਦੁਖੀ ਪਰਿਵਾਰਾਂ ਦੇ ਨਾਲ ਹਨ ਅਤੇ ਅਸੀਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦੇ ਹਾਂ। ਸਰਕਾਰ ਨੂੰ ਇਸ ਧਮਾਕੇ ਦੀ ਤੁਰੰਤ ਅਤੇ ਪੂਰੀ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ । ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਮੌਤਾਂ ਲਈ ਸੰਵੇਦਨਾ ਪ੍ਰਗਟ ਕੀਤੀ।

Ad Position 22
No active advertisement
ਪਿਛਲੀ ਖ਼ਬਰ ਏਜੰਸੀਆਂ ਜਲਦੀ ਹੀ ਧਮਾਕੇ ਦੇ ਕਾਰਨ ਦਾ ਪਤਾ ਲਗਾਉਣਗੀਆਂ: ਸ਼ਾਹ ਅਗਲੀ ਖ਼ਬਰ ਤਪਾ-ਢਿੱਲਵਾਂ ਰੋਡ 'ਤੇ ਗੁੰਡਾਗਰਦੀ ਦਾ ਨੰਗਾ ਨਾਚ , ਰਾਹਗੀਰਾਂ ਦੇ ਵਾਹਨਾਂ ਦੀ ਭੰਨਤੋੜ , ਬਦਮਾਸ਼ ਕਾਬੂ
Ad Position 24