24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2025

ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ ਵਿਖੇ ਲਗਾਈ ਗਈ ਕਲਾ ਪ੍ਰਦਰਸ਼ਨੀ

ਅੰਮ੍ਰਿਤਸਰ, 12 ਨਵੰਬਰ (ਹਰਮਿੰਦਰ ਸਿੰਘ)- ਕਲਾ ਨੂੰ ਉਤਸਾਹਿਤ ਕਰਨ ਵਾਲੀ ਸੰਸਥਾ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ (ਆਰਟ ਗੈਲਰੀ) ਵਿਖੇ ਲਗਾਈ ਗਈ 90ਵੀਂ ਆਲ ਇੰਡੀਆ...

Ad Position 21
No active advertisement
ਅਜੀਤ ਡੈਸਕ 12-11-2025

ਅੰਮ੍ਰਿਤਸਰ, 12 ਨਵੰਬਰ (ਹਰਮਿੰਦਰ ਸਿੰਘ)- ਕਲਾ ਨੂੰ ਉਤਸਾਹਿਤ ਕਰਨ ਵਾਲੀ ਸੰਸਥਾ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ (ਆਰਟ ਗੈਲਰੀ) ਵਿਖੇ ਲਗਾਈ ਗਈ 90ਵੀਂ ਆਲ ਇੰਡੀਆ ਕਲਾ ਪ੍ਰਦਰਸ਼ਨ 2025 ਦਾ ਉਦਘਾਟਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵਲੋਂ ਕੀਤਾ ਗਿਆ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਭਾਜਪਾ ਦੇ ਸੀਨੀਅਰ ਆਗੂ ਅਤੇ ਆਰਟ ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਵੀ ਮੌਜੂਦ ਸਨ। ਇਸ ਦੌਰਾਨ ਚੁੱਘ ਵਲੋਂ ਗੱਲਬਾਤ ਕਰਦਿਆਂ ਆਰਟ ਗੈਲਰੀ ਵਲੋਂ ਕਲਾ ਨੂੰ ਉਤਸਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ’ਤੇ ਆਰਟ ਗੈਲਰੀ ਵਲੋਂ ਤਰੁਣ ਚੁੱਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਡਾ. ਪੀ.ਐਸ. ਗਰੋਵਰ, ਭਾਜਪਾ ਆਗੂ ਮਾਨਵ ਤਨੇਜਾ, ਸੁਖਮਿੰਦਰ ਸਿੰਘ ਪਿੰਟੂ, ਬਲਦੇਵ ਰਾਜ ਬੱਗਾ, ਅਮਨ ਐਰੀ, ਸਰੂਤੀ ਵਿੱਜ, ਚੰਦਰ ਸ਼ੇਖਰ ਸਮੇਤ ਵੱਡੀ ਗਿਣਤੀ ’ਚ ਹੋਰ ਲੋਕ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮੇਰਾ ਮਕਸਦ ਸਿਰਫ਼ ਸੈਨੇਟ ਚੋਣਾਂ ਕਰਵਾਉਣ ਤੱਕ- ਜਨਰਲ ਸਕੱਤਰ ਵਿਦਿਆਰਥੀ ਕੌਂਸਲ ਅਗਲੀ ਖ਼ਬਰ ਦਿੱਲੀ ਧਮਾਕੇ: ਅਲ-ਫਲਾਹ ਯੂਨੀਵਰਸਿਟੀ ਦੇ ਵੀ.ਸੀ. ਨੇ ਜਾਰੀ ਕੀਤਾ ਬਿਆਨ
Ad Position 24