25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2025

ਪਿੰਡ ਕੋਹਾਲੀ ਵਾਲੀ ਨਹਿਰ ਨੇੜਿਓਂ ਨਵ ਜੰਮੇ ਬੱਚੇ ਦੀ ਮਿਲੀ ਲਾਸ਼

ਰਾਮ ਤੀਰਥ (ਅੰਮ੍ਰਿਤਸਰ) ,13 ਨਵੰਬਰ (ਧਰਵਿੰਦਰ ਸਿੰਘ ਔਲਖ) - ਰਾਮ ਤੀਰਥ ਤੋਂ ਚੋਗਾਵਾਂ ਰੋਡ 'ਤੇ ਪੈਂਦੇ ਪਿੰਡ ਕੋਹਾਲੀ ਨੇੜਿਓਂ ਲੰਘਦੀ ਲਾਹੌਰ ਬਰਾਂਚ ਨਹਿਰ ਦੇ ਕੰਢੇ ਤੋਂ ਅੱਜ ਇਕ ਨਵਜੰਮੇ ਬੱਚੇ ਦੀ ਲਾਸ਼ ਮਿਲੀ ...

Ad Position 21
No active advertisement
ਅਜੀਤ ਡੈਸਕ 13-11-2025

ਰਾਮ ਤੀਰਥ (ਅੰਮ੍ਰਿਤਸਰ) ,13 ਨਵੰਬਰ (ਧਰਵਿੰਦਰ ਸਿੰਘ ਔਲਖ) - ਰਾਮ ਤੀਰਥ ਤੋਂ ਚੋਗਾਵਾਂ ਰੋਡ 'ਤੇ ਪੈਂਦੇ ਪਿੰਡ ਕੋਹਾਲੀ ਨੇੜਿਓਂ ਲੰਘਦੀ ਲਾਹੌਰ ਬਰਾਂਚ ਨਹਿਰ ਦੇ ਕੰਢੇ ਤੋਂ ਅੱਜ ਇਕ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ। ਲਾਸ਼ ਇਕ ਲੜਕੇ ਦੀ ਹੈ, ਜਿਸ ਨੂੰ ਵੇਖਿਆ ਪਤਾ ਲੱਗਦਾ ਹੈ ਕਿ ਬਿਲਕੁਲ ਨਵਜੰਮੇ ਬੱਚੇ ਨੂੰ ਇਸ ਜਗ੍ਹਾ 'ਤੇ ਸੁੱਟਿਆ ਗਿਆ ਹੈ। ਚੋਗਾਵਾਂ ਵਾਸੀ ਨੌਜਵਾਨ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਜਦੋਂ ਕਰੀਬ 10:30 ਵਜੇ ਚੋਗਾਵਾਂ ਤੋਂ ਅੰਮ੍ਰਿਤਸਰ ਨੂੰ ਆਪਣੀ ਬਾਈਕ 'ਤੇ ਜਾ ਰਿਹਾ ਸੀ ਤਾਂ ਇੱਥੇ ਕੁਝ ਔਰਤਾਂ ਤੇ ਬੰਦੇ ਬੈਠੇ ਹੋਏ ਸਨ, ਉਸ ਨੇ ਸ਼ੱਕ ਪ੍ਰਗਟਾਇਆ ਕਿ ਉਹ ਹੀ ਲੋਕ ਇਸ ਨਵਜੰਮੇ ਬੱਚੇ ਨੂੰ ਇਥੇ ਸੁੱਟ ਕੇ ਗਏ ਹਨ।

ਪੁਲਿਸ ਥਾਣਾ ਲੋਪੋਕੇ ਦੇ ਐਸ.ਐਚ.ਓ. ਇੰਸਪੈਕਟਰ ਸਤਪਾਲ ਸਿੰਘ ਛੀਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਨੇੜੇ ਕਿਸੇ ਨਵ ਜੰਮੇ ਬੱਚੇ ਦੀ ਲਾਸ਼ ਪਈ ਹੈ। ਉਹ ਘਟਨਾ ਸਥਾਨ 'ਤੇ ਆਏ ਹਨ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿਚ ਗ਼ੈਰ - ਕਾਨੂੰਨੀ ਪਟਾਕਿਆਂ ਦੀ ਫੈਕਟਰੀ ਵਿਚ ਵੱਡਾ ਧਮਾਕਾ, 2 ਦੀ ਮੌਤ, 3 ਜ਼ਖ਼ਮੀ ਅਗਲੀ ਖ਼ਬਰ ਦਿੱਲੀ ਪੁਲਿਸ ਨੇ ਯਾਤਰੀਆਂ ਨੂੰ ਦੇਰੀ ਤੋਂ ਬਚਣ ਲਈ ਰੇਲਵੇ ਸਟੇਸ਼ਨ, ਹਵਾਈ ਅੱਡੇ 'ਤੇ ਜਲਦੀ ਪਹੁੰਚਣ ਦੀ ਦਿੱਤੀ ਸਲਾਹ
Ad Position 24