25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2025

ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੈਸਟ : ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਪਹਿਲਾ ਕਰ ਰਿਹਾ ਬੱਲੇਬਾਜ਼ੀ

ਕੋਲਕਾਤਾ, 14 ਨਵੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ 2 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਕੋਲਕਾਤਾ ਦੇ ਈਡਨ ਗਾਰਡਨ ਵਿਚ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਦੇ ਕਪਤਾਨ...

Ad Position 21
No active advertisement
ਅਜੀਤ ਡੈਸਕ 14-11-2025

ਕੋਲਕਾਤਾ, 14 ਨਵੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ 2 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਕੋਲਕਾਤਾ ਦੇ ਈਡਨ ਗਾਰਡਨ ਵਿਚ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਦੇ ਕਪਤਾਨ ਦੇ ਟੇਂਬਾ ਬਾਵੁਮਾ ਨੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਖ਼ਬਰ ਲਿਖੇ ਜਾਣ ਤੱਕ ਦੱਖਣੀ ਅਫ਼ਰੀਕਾ ਨੇ 3 ਵਿਕਟਾਂ ਦੇ ਨੁਕਸਾਨ 'ਤੇ 82 ਦੌੜਾਂ ਬਣਾ ਲਈਆਂ ਸਨ। ਦੱਖਣੀ ਅਫ਼ਰੀਕਾ ਦੇ ਸਲਾਮੀ ਬੱਲੇਬਾਜ਼ ਰਿਆਨ ਰਿਕੇਲਟਨ ਨੇ 23 ਅਤੇ ਏਡੇਨ ਮਾਰਕਰਾਮ ਨੇ 31 ਦੌੜਾਂ ਬਣਾਈਆਂ। ਰਿਆਨ ਰਿਕੇਲਟਨ ਨੂੰ ਜਸਪ੍ਰੀਤ ਬੁਮਰਾਹ ਨੇ ਬੋਲਡ ਆਊਟ ਕੀਤਾ ਜਦਕਿ ਏਡੇਨ ਮਾਰਕਰਾਮ ਵੀ ਜਸਪ੍ਰੀਤ ਬੁਮਰਾਹ ਦੀ ਗੇਂਦ 'ਤੇ ਰਿਸ਼ਭ ਪੰਤ ਹੱਥੋਂ ਕੈਚ ਆਊਟ ਹੋਏ। ਇਸ ਤੋਂ ਬਾਅਦ ਕਪਤਾਨ ਟੇਂਬਾ ਬਾਵੁਮਾ ਵੀ 3 ਦੌੜਾਂ ਬਣਾ ਕੇ ਕੁਲਦੀਪ ਯਾਦਵ ਦੀ ਗੇਂਦ 'ਤੇ ਧਰੁਚ ਜੁਰੈਲ ਹੱਥੋਂ ਕੈਚ ਆਊਟ ਹੋ ਗਏ। ਲੜੀ ਦਾ ਦੂਜਾ ਤੇ ਆਖ਼ਰੀ ਮੈਚ 22 ਨਵੰਬਰ ਨੂੰ ਗੁਹਾਟੀ ਵਿਖੇ ਖੇਡਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਤਰਨਤਾਰਨ ਜ਼ਿਮਨੀ ਚੋਣ: ਸਤਵੇਂ ਗੇੜ ’ਚ ਆਮ ਆਦਮੀ ਪਾਰਟੀ 1835 ਵੋਟਾਂ ਨਾਲ ਅੱਗੇ ਅਗਲੀ ਖ਼ਬਰ ਤਰਨਤਾਰਨ ਜ਼ਿਮਨੀ ਚੋਣ: ਛੇਵੇਂ ਗੇੜ ’ਚ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ 892 ਵੋਟਾਂ ਨਾਲ ਅੱਗੇ
Ad Position 24