25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2025

ਇੰਗਲੈਡ ਤੋਂ 20 ਦਿਨਾਂ ਬਾਅਦ ਪਿੰਡ ਲੋਹਗੜ੍ਹ ਪਹੁੰਚੀ ਨੌਜਵਾਨ ਲੱਕੀ ਵਿਰਕ ਦੀ ਲਾਸ਼, ਗਮਗੀਨ ਮਹੌਲ 'ਚ ਨਮ ਅੱਖਾਂ ਨਾਲ ਦਿਤੀ ਅੰਤਿਮ ਵਿਦਾਇਗੀ

ਮਹਿਲ ਕਲਾਂ (ਬਰਨਾਲਾ),14 ਨਵੰਬਰ (ਅਵਤਾਰ ਸਿੰਘ ਅਣਖੀ) - ਮਾਸਟਰ ਰਘਵੀਰ ਸਿੰਘ ਵਿਰਕ ਲੋਹਗੜ੍ਹ ਦੇ ਇਕਲੌਤੇ ਬੇਟੇ ਲਖਵਿੰਦਰ ਸਿੰਘ ਲੱਕੀ ਵਿਰਕ ਦੀ ਇੰਗਲੈਂਡ 'ਚ ਅਚਾਨਕ ਮੌਤ ਹੋ ਗਈ ਸੀ। ਨੌਜਵਾਨ ਲੱਕੀ ਵਿਰਕ ਆਪਣਾ ਭਵਿੱਖ ਸਵਾਰਨ...

Ad Position 21
No active advertisement
ਅਜੀਤ ਡੈਸਕ 14-11-2025

ਮਹਿਲ ਕਲਾਂ (ਬਰਨਾਲਾ),14 ਨਵੰਬਰ (ਅਵਤਾਰ ਸਿੰਘ ਅਣਖੀ) - ਮਾਸਟਰ ਰਘਵੀਰ ਸਿੰਘ ਵਿਰਕ ਲੋਹਗੜ੍ਹ ਦੇ ਇਕਲੌਤੇ ਬੇਟੇ ਲਖਵਿੰਦਰ ਸਿੰਘ ਲੱਕੀ ਵਿਰਕ ਦੀ ਇੰਗਲੈਂਡ 'ਚ ਅਚਾਨਕ ਮੌਤ ਹੋ ਗਈ ਸੀ। ਨੌਜਵਾਨ ਲੱਕੀ ਵਿਰਕ ਆਪਣਾ ਭਵਿੱਖ ਸਵਾਰਨ ਦੀ ਸੋਚ ਨਾਲ ਲਗਭਗ ਇਕ ਸਾਲ ਪਹਿਲਾਂ ਹੀ ਇੰਗਲੈਂਡ ਗਿਆ ਸੀ ।
ਲੰਘੀ 25 ਅਕਤੂਬਰ ਨੂੰ ਅਚਾਨਕ ਹੋਈ ਉਸ ਦੀ ਮੌਤ ਦੀ ਖ਼ਬਰ ਨਾਲ ਇਲਾਕੇ 'ਚ ਮਾਹੌਲ ਸੋਗਮਈ ਬਣ ਗਿਆ। ਪਰਿਵਾਰਕ ਮੈਬਰਾਂ ਉਸ ਦੇ ਸਾਥੀਆਂ ਵਲੋਂ ਕੀਤੀ ਭਾਰੀ ਜਦੋ ਜਹਿਦ ਬਾਅਦ ਕਰੀਬ 20 ਦਿਨਾਂ ਦੀ ਕਾਗਜ਼ੀ ਕਾਰਵਾਈ ਪੂਰੀ ਹੋਣ ਤੇ ਨੌਜਵਾਨ ਦੀ ਲਾਸ਼ ਅੱਜ ਉਸ ਦੇ ਜੱਦੀ ਪਿੰਡ ਲੋਹਗੜ੍ਹ (ਬਰਨਾਲਾ) ਪਹੁੰਚੀ, ਜਿਥੇ ਗਮਗੀਨ ਮਹੌਲ 'ਚ ਭਾਰੀ ਗਿਣਤੀ 'ਚ ਇਕੱਠੇ ਹੋਏ ਇਲਾਕਾ, ਪਿੰਡ ਵਾਸੀਆਂ, ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਨੌਜਵਾਨ ਲੱਕੀ ਵਿਰਕ ਨੂੰ ਅੰਤਿਮ ਵਿਦਾਈ ਦਿਤੀ ।

Ad Position 22
No active advertisement
ਪਿਛਲੀ ਖ਼ਬਰ ਐਨਡੀਏ ਸਰਕਾਰ ਹੋਰ ਵੀ ਸਮਰਪਣ ਭਾਵਨਾ ਨਾਲ ਪੂਰਾ ਕਰੇਗੀ ਬਿਹਾਰ ਦੇ ਜਨਾਦੇਸ਼ ਨੂੰ - ਅਮਿਤ ਸ਼ਾਹ ਅਗਲੀ ਖ਼ਬਰ ਗਿਣਤੀ ਦੇ ਸਾਰੇ ਦੌਰਾਂ ਤੋਂ ਬਾਅਦ ਜੇਡੀਯੂ ਨੇ ਜਿੱਤ ਲਈਆਂ ਕਲਿਆਣਪੁਰ, ਅਲੌਲੀ, ਹਰਨੌਤ ਅਤੇ ਬੇਲਾਗੰਜ ਵਿਧਾਨ ਸਭਾ ਸੀਟਾਂ
Ad Position 24