27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2025

ਵਣ ਮਾਫ਼ੀਆ ਦੇ ਵਿਭਾਗ ਦੀ ਵੱਡੀ ਕਾਰਵਾਈ, ਦੋ ਗੱਡੀਆਂ ਖੈਰ ਬਰਾਮਦ

ਪਠਾਨਕੋਟ, 18 ਨਵੰਬਰ (ਵਿਨੋਦ)- ਜ਼ਿਲ੍ਹਾ ਪਠਾਨਕੋਟ ਵਿਚ ਵਣ ਮਾਫੀਆ ਵਲੋਂ ਲਗਾਤਾਰ ਖੈਰ ਅਤੇ ਹੋਰ ਬੂਟਿਆਂ ਦੀ ਨਜਾਇਜ਼ ਕਟਾਈ ਕੀਤੀ ਜਾ ਰਹੀ ਸੀ, ਜਿਸ ਦੇ ਚਲਦਿਆਂ ਵਣ ਵਿਭਾਗ ਵਲੋਂ ਪਿਛਲੀ...

Ad Position 21
No active advertisement
ਅਜੀਤ ਡੈਸਕ 18-11-2025

ਪਠਾਨਕੋਟ, 18 ਨਵੰਬਰ (ਵਿਨੋਦ)- ਜ਼ਿਲ੍ਹਾ ਪਠਾਨਕੋਟ ਵਿਚ ਵਣ ਮਾਫੀਆ ਵਲੋਂ ਲਗਾਤਾਰ ਖੈਰ ਅਤੇ ਹੋਰ ਬੂਟਿਆਂ ਦੀ ਨਜਾਇਜ਼ ਕਟਾਈ ਕੀਤੀ ਜਾ ਰਹੀ ਸੀ, ਜਿਸ ਦੇ ਚਲਦਿਆਂ ਵਣ ਵਿਭਾਗ ਵਲੋਂ ਪਿਛਲੀ ਰਾਤ ਨੂੰ ਮਾਧੋਪੁਰ ਡਿਫੈਂਸ ਰੋਡ ’ਤੇ ਦੋ ਗੱਡੀਆਂ ਨੂੰ ਕਾਬੂ ਕੀਤਾ, ਜਿਸ ਵਿਚੋਂ ਖੈਰ ਦੀ ਲੱਕੜੀ ਬਰਾਮਦ ਕੀਤੀ ਗਈ। ਰੇਂਜ ਅਫਸਰ ਪਠਾਨਕੋਟ ਬਰਿੰਦਰਜੀਤ ਸਿੰਘ ਨੇ ਦੱਸਿਆ ਕਿ ਰਾਤ ਦੇ 11- 12 ਦੇ ਦਰਮਿਆਨ ਉਹਨਾਂ ਦੀ ਟੀਮ ਵਲੋਂ ਸੂਚਨਾ ਦੇ ਆਧਾਰ ’ਤੇ ਵਣ ਮਾਫ਼ੀਆ ’ਤੇ ਕਾਰਵਾਈ ਕੀਤੀ ਗਈ। ਵਣ ਮਾਫੀਆ ਵਲੋਂ ਉਹਨਾਂ ਦੀ ਟੀਮ ਉੱਪਰ ਹਮਲਾ ਕਰ ਦਿੱਤਾ ਗਿਆ, ਜਿਸ ਦੇ ਬਚਾਅ ਵਿਚ ਉਨ੍ਹਾਂ ਵਲੋਂ ਹਵਾਈ ਫਾਇਰ ਕੀਤੇ ਗਏ। ਕਾਰਵਾਈ ਦੌਰਾਨ 10-12 ਲੋਕ ਸੀ, ਜੋ ਦੌੜ ਗਏ ਅਤੇ ਗੱਡੀਆਂ ਉੱਥੇ ਛੱਡ ਗਏ, ਦੋ ਗੱਡੀਆਂ ਖੈਰ ਦੀ ਲੱਕੜੀ ਨਾਲ ਭਰੀਆਂ ਹੋਈਆਂ ਬਰਾਮਦ ਹੋਈਆਂ ਹਨ, ਜਿਨਾਂ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਛੇਹਰਟਾ 'ਚ ਦਿਨ ਦਿਹਾੜੇ ਗੋਲੀ ਮਾਰ ਕੇ ਇਕ ਵਿਅਕਤੀ ਦੀ ਹੱਤਿਆ ਅਗਲੀ ਖ਼ਬਰ ਅੰਮ੍ਰਿਤਸਰ ਗੋਲੀਕਾਂਡ- ਬੰਬੀਹਾ ਗੈਂਗ ਨੇ ਕਥਿਤ ਤੌਰ ’ਤੇ ਲਈ ਜ਼ਿੰਮੇਵਾਰੀ
Ad Position 24