28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਸ਼ਿਵ ਸੈਨਾ ਨੇਤਾ ’ਤੇ ਹਮਲੇ ਤੋਂ ਬਾਅਦ ਸ਼ਹਿਰ ਬੰਦ ਹਿੰਦੂ ਸੰਗਠਨਾਂ ਨੇ ਤੁਰੰਤ ਗ੍ਰਿਫ਼ਤਾਰੀਆਂ ਦੀ ਕੀਤੀ ਮੰਗ

ਫਗਵਾੜਾ,(ਕਪੂਰਥਲਾ), 19 ਨਵੰਬਰ (ਹਰਜੋਤ ਸਿੰਘ ਚਾਨਾ)– ਸ਼ਿਵ ਸੈਨਾ ਪੰਜਾਬ ਦੇ ਰਾਜ ਉਪ ਪ੍ਰਧਾਨ ਇੰਦਰਜੀਤ ਕਰਵਾਲ ਅਤੇ ਉਸ ਦੇ ਪੁੱਤਰ ਜਿਮੀ ਕਰਵਾਲ ’ਤੇ ਮੰਗਲਵਾਰ ਸ਼ਾਮ ਦੇ ਹੋਏ....

Ad Position 21
No active advertisement
ਅਜੀਤ ਡੈਸਕ 19-11-2025

ਫਗਵਾੜਾ,(ਕਪੂਰਥਲਾ), 19 ਨਵੰਬਰ (ਹਰਜੋਤ ਸਿੰਘ ਚਾਨਾ)– ਸ਼ਿਵ ਸੈਨਾ ਪੰਜਾਬ ਦੇ ਰਾਜ ਉਪ ਪ੍ਰਧਾਨ ਇੰਦਰਜੀਤ ਕਰਵਾਲ ਅਤੇ ਉਸ ਦੇ ਪੁੱਤਰ ਜਿਮੀ ਕਰਵਾਲ ’ਤੇ ਮੰਗਲਵਾਰ ਸ਼ਾਮ ਦੇ ਹੋਏ ਹਮਲੇ ਤੋਂ ਬਾਅਦ ਬੁੱਧਵਾਰ ਨੂੰ ਫਗਵਾੜਾ ਸ਼ਹਿਰ ਵਿਚ ਤਣਾਅ ਅਤੇ ਰੋਸ ਦੇ ਮਾਹੌਲ ਵਿਚ ਪੂਰਾ ਬੰਦ ਰਿਹਾ।
ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਗਏ ਇਸ ਹਮਲੇ ਨੇ ਹਿੰਦੂ ਸੰਗਠਨਾਂ ਵਿਚ ਭਾਰੀ ਗੁੱਸਾ ਪੈਦਾ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਕਾਰਵਾਈ ਅਤੇ ਗ੍ਰਿਫ਼ਤਾਰੀਆਂ ਦੀ ਮੰਗ ਕੀਤੀ ਹੈ।

ਐਸ.ਐੱਸ.ਪੀ. ਗੌਰਵ ਤੂਰਾ, ਐਸ.ਪੀ. ਫਗਵਾੜਾ ਮਾਧਵੀ ਸ਼ਰਮਾ ਨੇ ਦੱਸਿਆ ਕਿ ਐਸ.ਐਚ.ਓ. ਉਸ਼ਾ ਰਾਣੀ ਦੀ ਸ਼ਿਕਾਇਤ ’ਤੇ ਸੈਕਸ਼ਨ 109, 126(2), 190, 191(3), 25 ਬੀ.ਐਨ.ਐੱਸ. ਤਹਿਤ ਛੇ ਹਮਲਾਵਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਦੋ ਦੋਸ਼ੀਆਂ ਦੀ ਪਹਿਚਾਣ ਤਨਿਸ਼ ਭਿੰਡਾ ਅਤੇ ਸੁਨੀਲ, ਨਿਵਾਸੀ ਬਲਮੀਕੀ ਮਹੱਲਾ ਫਗਵਾੜਾ ਵਜੋਂ ਹੋਈ ਹੈ।
ਸ਼ਿਕਾਇਤ ਮੁਤਾਬਕ ਸ਼ਾਮ ਕਰੀਬ 6:25 ਵਜੇ ਗਊਸ਼ਾਲਾ ਬਜ਼ਾਰ ਨੇੜੇ ਇਹ ਦੋਸ਼ੀ 2–3 ਹੋਰ ਅਣ-ਪਛਾਤੇ ਲੋਕਾਂ ਸਮੇਤ ਇੰਦਰਜੀਤ ਕਰਵਾਲ ਅਤੇ ਉਸ ਦੇ ਪੁੱਤਰ ਨੂੰ ਘੇਰ ਕੇ ਬੇਰਹਮੀ ਨਾਲ ਕੁੱਟਣ ਲੱਗੇ। ਹਮਲੇ ਦੌਰਾਨ ਕਤਲ ਕਰਨ ਦੀ ਨੀਅਤ ਨਾਲ ਕੁੱਟਮਾਰ ਅਤੇ ਫਿਰ ਹਵਾਈ ਫਾਇਰ ਕਰਕੇ ਦਹਿਸ਼ਤ ਫੈਲਾਉਣ ਦੇ ਦੋਸ਼ ਵੀ ਲਗੇ ਹਨ। ਜ਼ਖ਼ਮੀਆਂ ਨੂੰ ਤੁਰੰਤ ਫਗਵਾੜਾ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਸ਼ੁਰੂ ਹੋਇਆ।

ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ। ਜਿਵੇਂ ਹੀ ਹਮਲੇ ਦੀ ਖ਼ਬਰ ਫੈਲੀ, ਕਈ ਹਿੰਦੂ ਸੰਗਠਨਾਂ ਦੇ ਨੇਤਾ ਹਸਪਤਾਲ ਪਹੁੰਚੇ ਅਤੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਕਾਨੂੰਨ-ਵਿਵਸਥਾ ਦੀ ਖ਼ਰਾਬੀ ’ਤੇ ਚਿੰਤਾ ਜਤਾਈ ਅਤੇ ਸਾਰੇ ਨਾਮਜ਼ਦ ਅਤੇ ਅਣਪਛਾਤੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਬੁੱਧਵਾਰ ਸਵੇਰੇ ਫਗਵਾੜਾ ਪੂਰੀ ਤਰ੍ਹਾਂ ਬੰਦ ਹੋ ਗਿਆ। ਸ਼ਿਵ ਸੈਨਾ ਅਤੇ ਵੱਖ-ਵੱਖ ਹਿੰਦੂ ਸੰਗਠਨਾਂ ਦੇ ਸੱਦੇ ’ਤੇ ਬੰਦ ਦੌਰਾਨ ਮਾਰਕੀਟਾਂ, ਦੁਕਾਨਾਂ ਅਤੇ ਕਾਰੋਬਾਰੀ ਸਥਾਨ ਬੰਦ ਰਹੇ।

Ad Position 22
No active advertisement
ਪਿਛਲੀ ਖ਼ਬਰ ਖਰੜ ਬਾਰ ਐਸੋਸੀਏਸ਼ਨ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕੋਠੀ ਵਿਚ ਲੱਗੀ ਅੱਗ, ਇਕ ਦੀ ਮੌਤ
Ad Position 24