25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਜਲੰਧਰ ਵਿਚ ਚੱਲੀਆਂ ਗੋਲੀਆਂ, ਭਾਜਪਾ ਆਗੂ ਸਮੇਤ 2 ਜ਼ਖ਼ਮੀ

ਮਕਸੂਦਾਂ (ਜਲੰਧਰ) 12 ਮਈ, (ਸੌਰਵ ਮਹਿਤਾ) ਜਲੰਧਰ ਵਿਚ ਇੱਕ ਵਾਰ ਫਿਰ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ...

Ad Position 21
No active advertisement
ਅਜੀਤ ਡੈਸਕ 12-05-2026

ਮਕਸੂਦਾਂ (ਜਲੰਧਰ) 12 ਮਈ, (ਸੌਰਵ ਮਹਿਤਾ) ਜਲੰਧਰ ਵਿਚ ਇੱਕ ਵਾਰ ਫਿਰ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਮਕਸੂਦਾਂ ਮੰਡੀ ਵਿਚ ਮੰਗਲਵਾਰ ਸ਼ਾਮ ਫੰਡ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਣਾਅ ਇਸ ਕਦਰ ਵੱਧ ਗਿਆ ਕਿ ਗੋਲੀਆਂ ਚੱਲ ਪਈਆਂ। ਇਸ ਘਟਨਾ ਵਿਚ ਭਾਜਪਾ ਆਗੂ ਮੋਨੂ ਪੁਰੀ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ। ਦੋਵਾਂ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਮਕਸੂਦਾਂ ਮੰਡੀ ਵਿਚ ਇਕ ਫੰਡ ਨੂੰ ਲੈ ਕੇ ਮੋਨੂ ਪੁਰੀ ਅਤੇ ਇਕ ਹੋਰ ਆੜਤੀ ਵਿਚਾਲੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਮੰਗਲਵਾਰ ਸ਼ਾਮ ਕਰੀਬ 5 ਵਜੇ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਤਿੱਖੀ ਬਹਿਸ ਤੋਂ ਬਾਅਦ ਮੋਨੂ ਪੁਰੀ ਨਾਲ ਆਏ ਕੁਝ ਨੌਜਵਾਨਾਂ ਨੇ ਜ਼ਮੀਨ ਵੱਲ ਫਾਇਰਿੰਗ ਕਰ ਦਿੱਤੀ।

ਘਟਨਾ ਦੌਰਾਨ ਕਰੀਬ ਚਾਰ ਗੋਲੀਆਂ ਚੱਲੀਆਂ, ਜਿਨ੍ਹਾਂ ਵਿਚੋਂ ਇਕ ਗੋਲੀ ਮੋਨੂ ਪੁਰੀ ਦੇ ਪੈਰ ਵਿੱਚ ਲੱਗੀ, ਜਦਕਿ ਦੂਜੀ ਗੋਲੀ ਉਸਦੇ ਇਕ ਸਾਥੀ ਦੇ ਪੈਰ ਵਿੱਚ ਜਾ ਲੱਗੀ। ਗੋਲੀਆਂ ਚੱਲਣ ਨਾਲ ਮੰਡੀ ਇਲਾਕੇ ਵਿਚ ਹੜਕੰਪ ਮਚ ਗਿਆ ਅਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ਼ ਅਤੇ ਮੌਕੇ ਤੋਂ ਮਿਲੇ ਸਬੂਤਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਆਈ.ਪੀ.ਐੱਲ. 2026 : ਟਾਸ ਜਿੱਤ ਕੇ ਸਨਰਾਈਜ਼ਰਜ਼ ਹੈਦਰਾਬਾਦ ਵਲੋਂ ਗੁਜਰਾਤ ਟਾਇਟਨਜ਼ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਅਗਲੀ ਖ਼ਬਰ ਗਹਿਣੇ ਲਈ ਜ਼ਮੀਨ ਦੇ ਠੇਕੇ ਦੇ ਪੈਸਿਆਂ ਦੇ ਰੌਲੇ ਨੂੰ ਲੈ ਕੇ ਨੌਜਵਾਨ ਵਾਟਰ-ਵਰਕਸ ਦੀ ਟੈਂਕੀ ਤੇ ਚੜ੍ਹਿਆ
Ad Position 24