22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਐਨ.ਸੀ.ਬੀ. ਵਲੋਂ ਪਹਿਲੀ ਵਾਰ 182 ਕਰੋੜ ਦੀ 'ਕੈਪਟਾਗਨ ਡਰੱਗ' ਜ਼ਬਤ

ਨਵੀਂ ਦਿੱਲੀ, 16 ਮਈ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰਾਲੇ (ਐਮ.ਐਚ.ਏ.) ਨੇ ਅੱਜ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਨੇ ਕੈਪਟਾਗਨ ਦੀ ਤਸਕਰੀ ਵਿਚ ਸ਼ਾਮਿਲ ਇਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਲਗਭਗ 227.7 ਕਿਲੋਗ੍ਰਾਮ 'ਜੇਹਾਦੀ ਡਰੱਗ' ਜ਼ਬਤ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ...

Ad Position 21
No active advertisement
ਅਜੀਤ ਡੈਸਕ 17-05-2026

ਨਵੀਂ ਦਿੱਲੀ, 16 ਮਈ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰਾਲੇ (ਐਮ.ਐਚ.ਏ.) ਨੇ ਅੱਜ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਨੇ ਕੈਪਟਾਗਨ ਦੀ ਤਸਕਰੀ ਵਿਚ ਸ਼ਾਮਿਲ ਇਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਲਗਭਗ 227.7 ਕਿਲੋਗ੍ਰਾਮ 'ਜੇਹਾਦੀ ਡਰੱਗ' ਜ਼ਬਤ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 182 ਕਰੋੜ ਹੈ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਸਫ਼ਲਤਾ ਲਈ ਕੈਪਟਾਗਨ ਦੀ ਪਹਿਲੀ ਖੇਪ ਜ਼ਬਤ ਕਰਨ ਲਈ ਏਜੰਸੀ ਦੀ ਸ਼ਲਾਘਾ ਕੀਤੀ ਹੈ | ਸੂਤਰਾਂ ਅਨੁਸਾਰ ਕੈਪਟਾਗਨ 1960 ਦੇ ਦਹਾਕੇ 'ਚ ਵਿਕਸਿਤ ਕੀਤੇ ਗਏ ਇਕ ਸਿੰਥੈਟਿਕ ਉਤੇਜਕ ਫੈਨਥਾਈਲਲਾਈਨ ਦਾ ਆਮ ਨਾਮ ਹੈ¢ ਵਾਰ-ਵਾਰ ਦੋਸ਼ਾਂ ਅਤੇ ਖੁਫ਼ੀਆ ਰਿਪੋਰਟਾਂ ਦੇ ਆਧਾਰ 'ਤੇ ਇਸ ਨੂੰ 'ਜੇਹਾਦੀ ਡਰੱਗ' ਕਿਹਾ ਗਿਆ ਹੈ¢ ਇਸ ਦੀ ਦੁਰਵਰਤੋਂ ਅਤੇ ਤਸਕਰੀ ਨੂੰ ਪੱਛਮੀ ਏਸ਼ੀਆ ਦੇ ਕੁਝ ਹਿੱਸਿਆਂ ਵਿਚ ਸਰਗਰਮ ਕੱਟੜਪੰਥੀ ਅਤੇ ਟਕਰਾਅ-ਗ੍ਰਸਤ ਨੈਟਵਰਕਾਂ ਨਾਲ ਜੋੜਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸੋਨੇ-ਚਾਂਦੀ ਵਿਚ ਸਭ ਤੋਂ ਵੱਡੀ ਗਿਰਾਵਟ ਅਗਲੀ ਖ਼ਬਰ ਟਰੰਪ ਤੋਂ ਬਾਅਦ ਹੁਣ ਪੁਤਿਨ ਜਾਣਗੇ ਚੀਨ
Ad Position 24