20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸੰਗਰੂਰ-ਧੂਰੀ ਦੇ ਸਕੂਲਾਂ ਵਿਚ ਬੰਬ ਦੀ ਅਫ਼ਵਾਹ, ਪੁਲਿਸ ਵਲੋਂ ਚੈਕਿੰਗ

ਧੂਰੀ/ਸੰਗਰੂਰ, 18 ਮਈ (ਹਰਪਾਲ ਸਿੰਘ)- ਸੰਗਰੂਰ ਅਤੇ ਧੂਰੀ ਇਲਾਕੇ ਦੇ ਕੁਝ ਸਕੂਲਾਂ ਵਿਚ ਬੰਬ ਹੋਣ ਦੀ ਅਫ਼ਵਾਹ ਫੈਲਣ ਤੋਂ...

Ad Position 21
No active advertisement
ਅਜੀਤ ਡੈਸਕ 18-05-2026

ਧੂਰੀ/ਸੰਗਰੂਰ, 18 ਮਈ (ਹਰਪਾਲ ਸਿੰਘ)- ਸੰਗਰੂਰ ਅਤੇ ਧੂਰੀ ਇਲਾਕੇ ਦੇ ਕੁਝ ਸਕੂਲਾਂ ਵਿਚ ਬੰਬ ਹੋਣ ਦੀ ਅਫ਼ਵਾਹ ਫੈਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆ ਗਿਆ। ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਵਲੋਂ ਸਕੂਲਾਂ ਵਿਚ ਪਹੁੰਚ ਕੇ ਚੈਕਿੰਗ ਮੁਹਿੰਮ ਚਲਾਈ ਗਈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਸਕੂਲਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਹੈ ਅਤੇ ਹੁਣ ਤੱਕ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਅਫ਼ਵਾਹ ਸੀ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

ਪ੍ਰਸ਼ਾਸਨ ਵਲੋਂ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਪੁਲਿਸ ਨੇ ਕਿਹਾ ਕਿ ਅਫ਼ਵਾਹ ਫੈਲਾਉਣ ਵਾਲਿਆਂ ਦੀ ਪਹਿਚਾਣ ਕਰਨ ਲਈ ਜਾਂਚ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਨਡਾਲਾ ਅਨਾਜ ਮੰਡੀ 'ਚ ਲਿਫ਼ਟਿੰਗ ਨਾ ਹੋਣ ਕਾਰਨ ਪ੍ਰਵਾਸੀ ਮਜ਼ਦੂਰਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਗੁਰੂਗ੍ਰਾਮ ਵਿਚ ਪੇਸ਼ੀ ਦੌਰਾਨ ਪਰਿਵਾਰ ਨੂੰ ਮਿਲਕੇ ਭਾਵੁਕ ਹੋਏ ਸੰਜੀਵ ਅਰੋੜਾ
Ad Position 24