18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫ਼ਰੰਟ ਵਲੋਂ ਐਸਡੀਐਮ ਨੂੰ ਦਿੱਤਾ ਗਿਆ ਮੰਗ

ਫਗਵਾੜਾ (ਕਪੂਰਥਲਾ), 22 ਮਈ (ਹਰਜੋਤ ਸਿੰਘ ਚਾਨਾ) - ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫ਼ਰੰਟ, ਪੰਜਾਬ ਇਕਾਈ ਨੇ ਸੂਬਾ ਪ੍ਰਧਾਨ ਸਰਵਰ ਗੁਲਾਮ ਸੱਬਾ ਦੀ ਅਗਵਾਈ ਹੇਠ ਸਥਾਨਕ ਐਸਡੀਐਮ ਰਣਦੀਪ ਸਿੰਘ ਹੀਰ...

Ad Position 21
No active advertisement
ਅਜੀਤ ਡੈਸਕ 22-05-2026

ਫਗਵਾੜਾ (ਕਪੂਰਥਲਾ), 22 ਮਈ (ਹਰਜੋਤ ਸਿੰਘ ਚਾਨਾ) - ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫ਼ਰੰਟ, ਪੰਜਾਬ ਇਕਾਈ ਨੇ ਸੂਬਾ ਪ੍ਰਧਾਨ ਸਰਵਰ ਗੁਲਾਮ ਸੱਬਾ ਦੀ ਅਗਵਾਈ ਹੇਠ ਸਥਾਨਕ ਐਸਡੀਐਮ ਰਣਦੀਪ ਸਿੰਘ ਹੀਰ ਨੂੰ ਮੰਗ ਪੱਤਰ ਸੌਂਪਿਆ, ਜਿਸ ’ਚ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਮੰਗ ਕੀਤੀ ਗਈ ਕਿ ਗਾਂ ਨੂੰ ‘ਰਾਸ਼ਟਰੀ ਪਸ਼ੂ’ ਘੋਸ਼ਿਤ ਕੀਤਾ ਜਾਵੇ ਤੇ ਪੂਰੇ ਭਾਰਤ ’ਚ ਗਊ ਬਲੀ ’ਤੇ ਪਾਬੰਦੀ ਲਗਾਈ ਜਾਵੇ। ਗੱਲਬਾਤ ਕਰਦਿਆਂ ਸੱਬਾ ਨੇ ਕਿਹਾ ਕਿ ਗਾਂ ਭਾਰਤ ਦੇ ਲੱਖਾਂ ਲੋਕਾਂ ਦੀ ਆਸਥਾ, ਸੱਭਿਆਚਾਰ ਤੇ ਧਾਰਮਿਕ ਭਾਵਨਾਵਾਂ ’ਚ ਡੂੰਘਾਈ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਸਮੇਂ ਸਮੇਂ ਤੇ ਗਾਂ ਦੇ ਨਾਮ 'ਤੇ ਤਣਾਅ, ਸਮਾਜਿਕ ਟਕਰਾਅ, ਹਿੰਸਾ, ਮੌਬ ਲਿੰਚਿੰਗ ਤੇ ਗਊ ਦੇ ਨਾਮ ’ਤੇ ਨੌਜਵਾਨਾਂ ਨੂੰ ਕੈਦ ਕਰਨ ’ਚ ਸਮੇਂ-ਸਮੇਂ ’ਤੇ ਵਾਧਾ ਇਕ ਗੰਭੀਰ ਰਾਸ਼ਟਰੀ ਚਿੰਤਾ ਬਣ ਗਿਆ ਹੈ। ਕਈ ਮਾਸੂਮ ਨੌਜਵਾਨ ਸਾਲਾਂ ਤੋਂ ਕਾਨੂੰਨੀ ਮਾਮਲਿਆਂ ’ਚ ਉਲਝੇ ਹੋਏ ਹਨ ਤੇ ਇਸ ਨਾਲ ਸਮਾਜ ’ਚ ਆਪਸੀ ਦੁਸ਼ਮਣੀ ਵਧਦੀ ਹੈ। ਅਜਿਹੀਆਂ ਸਥਿਤੀਆਂ ਨੂੰ ਰੋਕਣ ਲਈ ਇਕ ਸਪੱਸ਼ਟ, ਰਾਸ਼ਟਰੀ ਨੀਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 16 ਮਈ ਰਾਸ਼ਟਰੀ ਘੱਟ ਗਿਣਤੀ ਰਿਜ਼ਰਵੇਸ਼ਨ ਫ਼ਰੰਟ ਦੇ ਰਾਸ਼ਟਰੀ ਪ੍ਰਧਾਨ ਅਤੇ ਇਸਲਾਮੀ ਵਿਦਵਾਨ ਹਾਜੀ ਮੁਹੰਮਦ ਪਰਵੇਜ਼ ਸਿੱਦੀਕੀ ਨੇ ਸਾਰੇ ਭਾਰਤੀ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਕ ਪੱਤਰ ਭੇਜਿਆ, ਜਿਸ ’ਚ ਮੰਗ ਕੀਤੀ ਗਈ ਸੀ ਕਿ ਗਾਂ ਨੂੰ ‘ਰਾਸ਼ਟਰੀ ਪਸ਼ੂ’ ਘੋਸ਼ਿਤ ਕੀਤਾ ਜਾਵੇ ਤੇ ਪੂਰੇ ਭਾਰਤ ’ਚ ਗਊ ਬਲੀ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ।

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਰੋਡਵੇਜ਼ ਦੀ ਬੱਸ ਰਸਤੇ 'ਚ ਹੋਈ ਖਰਾਬ, ਜੀਐਮ ਵਲੋਂ ਦੂਜੀ ਬੱਸ ਭੇਜਣ ਤੇ ਕੰਡਕਟਰ ਵਲੋਂ ਪੈਸੇ ਵਾਪਸ ਕਰਨ ਤੋ ਸਾਫ਼... ਅਗਲੀ ਖ਼ਬਰ ਆਈ.ਪੀ.ਐੱਲ. 2026 : ਬੈਂਗਲੁਰੂ ਖ਼ਿਲਾਫ਼ ਹੈਦਰਾਬਾਦ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ
Ad Position 24