18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਭੁਲੱਥ ਪੁਲਿਸ ਨੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਮਿਲੀ ਔਰਤ ਕੀਤੀ ਪਰਿਵਾਰਿਕ ਮੈਂਬਰਾਂ ਦੇ ਹਵਾਲੇ

ਭੁਲੱਥ (ਕਪੂਰਥਲਾ ), 22 ਮਈ (ਮਨਜੀਤ ਸਿੰਘ ਰਤਨ) - ਭੁਲੱਥ ਪੁਲਿਸ ਵਲੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਮਿਲੀ ਇਕ ਔਰਤ ਦੇਬੂ ਪੁੱਤਰੀ ਮੁਨਸ਼ੀ ਰਾਮ ਵਾਸੀ ਕੰਧਾਲਾ ਗੁਰੂ ਥਾਣਾ ਭੋਗਪੁਰ ਨੂੰ ਪਰਿਵਾਰਿਕ ਮੈਂਬਰਾਂ...

Ad Position 21
No active advertisement
ਅਜੀਤ ਡੈਸਕ 22-05-2026

ਭੁਲੱਥ (ਕਪੂਰਥਲਾ ), 22 ਮਈ (ਮਨਜੀਤ ਸਿੰਘ ਰਤਨ) - ਭੁਲੱਥ ਪੁਲਿਸ ਵਲੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਮਿਲੀ ਇਕ ਔਰਤ ਦੇਬੂ ਪੁੱਤਰੀ ਮੁਨਸ਼ੀ ਰਾਮ ਵਾਸੀ ਕੰਧਾਲਾ ਗੁਰੂ ਥਾਣਾ ਭੋਗਪੁਰ ਨੂੰ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭੁਲੱਥ ਪੁਲਿਸ ਨੂੰ ਗਸ਼ਤ ਦੌਰਾਨ ਪਿੰਡ ਮਾਨਾ ਤਲਵੰਡੀ ਦੇ ਨਜ਼ਦੀਕ ਇਕ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਔਰਤ ਮਿਲੀ, ਜਿਸ ਨੂੰ ਪੁਲਿਸ ਥਾਣਾ ਭੁਲੱਥ ਲੈ ਕੇ ਆਈ।
ਪੁਲਿਸ ਨੇ ਉਸ ਕੋਲੋਂ ਉਸ ਦਾ ਨਾਮ ਪਤਾ ਪੁੱਛਿਆ ਪ੍ਰੰਤੂ ਉਹ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੋਣ ਕਾਰਨ ਇਹ ਸਾਰਾ ਕੁਝ ਦੱਸਣ ਤੋਂ ਅਸਮਰੱਥ ਸੀ। ਪੁਲਿਸ ਨੇ ਉਸ ਦੇ ਘਰਦਿਆਂ ਦਾ ਪਤਾ ਕਰਨ ਲਈ ਉਸ ਦੀ ਪੋਸਟ ਸੋਸ਼ਲ ਮੀਡੀਆ ਤੇ ਪਾਈ, ਜਿਸ ਨੂੰ ਦੇਖਦੇ ਹੋਏ ਉਸ ਦੇ ਪਿੰਡ ਦੇ ਮੋਹਤਬਰ ਵਿਅਕਤੀ ਉਸ ਨੂੰ ਲੈ ਕੇ ਜਾਣ ਲਈ ਥਾਣਾ ਭੁਲੱਥ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਇਹ ਔਰਤ ਜੋ ਕਿ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ ਅਤੇ ਪਹਿਲਾਂ ਵੀ ਕਈ ਵਾਰ ਪਿੰਡ ਤੋਂ ਬਾਹਰ ਚਲੀ ਜਾਂਦੀ ਹੈ। ਦੋ ਦਿਨ ਪਹਿਲਾਂ ਵੀ ਇਹ ਬਾਹਰ ਚਲੀ ਗਈ ਸੀ, ਜਿਸ ਨੂੰ ਅਸੀਂ ਸੋਸ਼ਲ ਮੀਡੀਆ 'ਤੇ ਪਾਈ ਪੋਸਟ ਨੂੰ ਦੇਖ ਕੇ ਥਾਣਾ ਭੁਲੱਥ ਪਹੁੰਚੇ ਹਾਂ ਅਤੇ ਉਸ ਨੂੰ ਦਰੁਸਤ ਹਾਲਤ ਵਿਚ ਆਪਣੇ ਨਾਲ ਲੈ ਕੇ ਜਾ ਰਹੇ ਹਾਂ। ਉਨਾਂ ਨੇ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਵਲੋਂ ਪਾਈ ਪੋਸਟ ਸਦਕਾ ਇਹ ਔਰਤ ਸਾਨੂੰ ਮਿਲੀ ਹੈ।

Ad Position 22
No active advertisement
ਪਿਛਲੀ ਖ਼ਬਰ ਆਈ.ਪੀ.ਐੱਲ. 2026 : ਸਨਰਾਈਜਰਸ ਹੈਦਰਾਬਾਦ ਨੇ ਰੌਇਲ ਚੈਲੰਜਰਸ ਬੈਂਗਲੁਰੂ ਨੂੰ ਜਿੱਤਣ ਲਈ ਦਿੱਤਾ 256 ਦੌੜਾਂ ਦਾ ਟੀਚਾ ਅਗਲੀ ਖ਼ਬਰ ਆਈ.ਪੀ.ਐੱਲ. 2026 : ਸਨਰਾਈਜਰਸ ਹੈਦਰਾਬਾਦ ਨੇ ਗਵਾਈ ਤੀਜੀ ਵਿਕਟ, ਹੈਨਰਿਕ ਕਲਾਸੇਨ 51 (24 ਗੇਂਦਾਂ) ਦੌੜਾਂ ਬਣਾ ਕੇ ਆਊ...
Ad Position 24