17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਰਾਜਸਥਾਨ ਨੇ ਪਲੇਆਫ਼ 'ਚ ਬਣਾਈ ਜਗ੍ਹਾ

ਮੁੰਬਈ, 24 ਮਈ (ਪੀ.ਟੀ.ਆਈ.)-ਆਈ.ਪੀ.ਐਲ. ਦੇ 69ਵੇਂ ਮੈਚ 'ਚ ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 30 ਦੌੜਾਂ ਨਾਲ ਹਰਾ ਕੇ ਪਲੇਆਫ਼ 'ਚ ਜਗ੍ਹਾ ਪੱਕੀ ਕੀਤੀ | ਇਸਦੇ ਨਾਲ ਹੀ ਪੰਜਾਬ ਪਲੇਆਫ਼ ਦੀ ਦੌੜ ਚੋਂ ਬਾਹਰ ਹੋ ਗਿਆ | ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਰਾਜਸਥਾਨ ਰਾਇਲਜ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ...

Ad Position 21
No active advertisement
ਅਜੀਤ ਡੈਸਕ 24-05-2026

ਮੁੰਬਈ, 24 ਮਈ (ਪੀ.ਟੀ.ਆਈ.)-ਆਈ.ਪੀ.ਐਲ. ਦੇ 69ਵੇਂ ਮੈਚ 'ਚ ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨਜ਼ ਨੂੰ 30 ਦੌੜਾਂ ਨਾਲ ਹਰਾ ਕੇ ਪਲੇਆਫ਼ 'ਚ ਜਗ੍ਹਾ ਪੱਕੀ ਕੀਤੀ | ਇਸਦੇ ਨਾਲ ਹੀ ਪੰਜਾਬ ਪਲੇਆਫ਼ ਦੀ ਦੌੜ ਚੋਂ ਬਾਹਰ ਹੋ ਗਿਆ | ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਮੈਚ 'ਚ ਰਾਜਸਥਾਨ ਰਾਇਲਜ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ 8 ਵਿਕਟਾਂ 'ਤੇ 205 ਦÏੜਾਂ ਬਣਾਈਆਂ | ਰਾਜਸਥਾਨ ਨੇ 33 ਦੌੜਾਂ 'ਤੇ 2 ਵਿਕਟਾਂ ਗੁਆ ਦਿੱਤੀਆਂ | ਵਿਲ ਜੈਕਸ ਨੇ 27 ਦÏੜਾਂ ਤੇ ਵੈਭਵ ਸੂਰਿਆਵੰਸ਼ੀ ਨੇ 4 ਦੌੜਾਂ ਤੇ ਕਪਤਾਨ ਰਿਆਨ ਪਰਾਗ 14 ਦÏੜਾਂ ਬਣਾ ਕੇ ਆਊਟ ਹੋਏ | ਉੱਥੋਂ ਦਾਸੁਨ ਸ਼ਨਾਕਾ (29) ਤੇ ਧਰੁਵ ਜੁਰੇਲ (38) ਨੇ ਚੌਥੀ ਵਿਕਟ ਲਈ 45 ਦÏੜਾਂ ਜੋੜੀਆਂ | ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਫਿਰ ਆਪਣੀ ਵਿਸਫੋਟਕ ਬੱਲੇਬਾਜ਼ੀ ਨਾਲ ਰਾਜਸਥਾਨ ਨੂੰ ਚੰਗੇ ਸਕੋਰ ਤੱਕ ਪਹੁੰਚਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ | ਆਰਚਰ ਨੇ 15 ਗੇਂਦਾਂ 'ਤੇ 32 ਦÏੜਾਂ ਬਣਾਈਆਂ | 206 ਦੌੜਾਂ ਦੇ ਟੀਚੇ ਦੀ ਪ੍ਰਾਪਤੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ ਪਾਵਰਪਲੇ 'ਚ 38 ਦÏੜਾਂ ਦੇ ਸਕੋਰ 'ਤੇ 4 ਵਿਕਟਾਂ ਗੁਆ ਦਿੱਤੀਆਂ | ਜੋਫਰਾ ਆਰਚਰ ਨੇ ਰੋਹਿਤ ਸ਼ਰਮਾ (0 ਦÏੜਾਂ) ਤੇ ਨਮਨ ਧੀਰ (6 ਦÏੜਾਂ) ਨੂੰ ਆਊਟ ਕੀਤਾ | ਰਿਆਨ ਰਿਕਲਟਨ (12 ਦÏੜਾਂ) ਤੇ ਤਿਲਕ ਵਰਮਾ (3 ਦÏੜਾਂ) ਜਲਦ ਹੀ ਆਉਟ ਹੋ ਗਏ | ਉੱਥੋਂ ਸੂਰਿਆਕੁਮਾਰ ਯਾਦਵ ਤੇ ਵਿਲ ਜੈਕਸ ਨੇ ਪੰਜਵੀਂ ਵਿਕਟ ਲਈ 63 ਦÏੜਾਂ ਜੋੜੀਆਂ | ਪਰ ਉਹ ਮੁੰਬਈ ਦੀ ਜਿੱਤ ਯਕੀਨੀ ਬਣਾਉਣ 'ਚ ਅਸਫ਼ਲ ਰਹੇ | ਟੀਮ 20 ਓਵਰਾਂ 'ਚ 9 ਵਿਕਟਾਂ 'ਤੇ 175 ਦੌੜਾਂ ਹੀ ਬਣਾ ਸਕੀ |

Ad Position 22
No active advertisement
ਪਿਛਲੀ ਖ਼ਬਰ ਬਰੂਨੋ ਫਰਨਾਂਡਿਸ ਨੇ ਪ੍ਰੀਮੀਅਰ ਲੀਗ ਦੇ ਅਸਿਸਟ ਰਿਕਾਰਡ ਨੂੰ ਤੋੜ ਕੇ ਸ਼ਾਨਦਾਰ ਸੀਜ਼ਨ ਦੀ ਸਮਾਪਤੀ ਕੀਤੀ ਅਗਲੀ ਖ਼ਬਰ ਦਿੱਲੀ ਨੇ ਕੇਕੇਆਰ ਨੂੰ 40 ਦੌੜਾਂ ਨਾਲ ਹਰਾਇਆ
Ad Position 24