14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਈਰਾਨ 'ਚ 88 ਦਿਨਾਂ ਬਾਅਦ ਇੰਟਰਨੈੱਟ ਦੀ ਬਹਾਲੀ

ਤਹਿਰਾਨ, 26 ਮਈ (ਏਜੰਸੀ)-ਈਰਾਨ 'ਚ ਮੰਗਲਵਾਰ ਤੋਂ ਇੰਟਰਨੈੱਟ ਸੇਵਾ ਹੌਲੀ-ਹੌਲੀ ਬਹਾਲ ਹੋਣੀ ਸ਼ੁਰੂ ਹੋ ਗਈ | ਕੌਮਾਂਤਰੀ ਨਿਗਰਾਨ ਸਮੂਹ ਨੈੱਟਬਲੌਕਸ ਅਨੁਸਾਰ ਦੇਸ਼ਵਿਆਪੀ ਇੰਟਰਨੈੱਟ ਇਤਿਹਾਸ 'ਚ ਹੁਣ ਤੱਕ ਸਭ ਤੋਂ ਲੰਬਾ ਸਮਾਂ ਬੰਦ ਰਿਹਾ | ਐਕਸ 'ਤੇ ਇਕ ਪੋਸਟ 'ਚ ਨੈੱਟਬਲੌਕਸ ਨੇ ਦੱਸਿਆ ਕਿ ਲਾਈਵ ਨੈੱਟਵਰਕ ਡਾਟਾ ਤੋਂ ਪਤਾ ਲੱਗਾ ਹੈ ਕਿ ਅੰਤਰਰਾਸ਼ਟਰੀ ...

Ad Position 21
No active advertisement
ਅਜੀਤ ਡੈਸਕ 27-05-2026

ਤਹਿਰਾਨ, 26 ਮਈ (ਏਜੰਸੀ)-ਈਰਾਨ 'ਚ ਮੰਗਲਵਾਰ ਤੋਂ ਇੰਟਰਨੈੱਟ ਸੇਵਾ ਹੌਲੀ-ਹੌਲੀ ਬਹਾਲ ਹੋਣੀ ਸ਼ੁਰੂ ਹੋ ਗਈ | ਕੌਮਾਂਤਰੀ ਨਿਗਰਾਨ ਸਮੂਹ ਨੈੱਟਬਲੌਕਸ ਅਨੁਸਾਰ ਦੇਸ਼ਵਿਆਪੀ ਇੰਟਰਨੈੱਟ ਇਤਿਹਾਸ 'ਚ ਹੁਣ ਤੱਕ ਸਭ ਤੋਂ ਲੰਬਾ ਸਮਾਂ ਬੰਦ ਰਿਹਾ | ਐਕਸ 'ਤੇ ਇਕ ਪੋਸਟ 'ਚ ਨੈੱਟਬਲੌਕਸ ਨੇ ਦੱਸਿਆ ਕਿ ਲਾਈਵ ਨੈੱਟਵਰਕ ਡਾਟਾ ਤੋਂ ਪਤਾ ਲੱਗਾ ਹੈ ਕਿ ਅੰਤਰਰਾਸ਼ਟਰੀ ਨੈੱਟਵਰਕ ਨਾਲ ਲਗਭਗ ਪੂਰੀ ਤਰ੍ਹਾਂ ਨਾਲ ਅਲੱਗ-ਥਲੱਗ ਰਹਿਣ ਦੇ 2093 ਘੰਟਿਆਂ ਦੇ ਬਾਅਦ ਸੰਪਰਕ ਅੰਸ਼ਿਕ ਤੌਰ 'ਤੇ ਬਹਾਲ ਹੋ ਗਿਆ ਹੈ | ਇਸ ਦੇ ਨਾਲ ਹੀ ਈਰਾਨ ਦੇ ਨਾਲ ਚੱਲ ਰਹੇ ਅਮਰੀਕਾ-ਇਜ਼ਰਾਈਲ ਯੁੱਧ ਦੌਰਾਨ ਲਾਗੂ 88 ਦਿਨਾਂ ਦਾ ਬਲੈਕਆਊਟ ਸਮਾਪਤ ਹੋ ਗਿਆ ਹੈ | ਉਪ ਤਕਨੀਕੀ ਮੰਤਰੀ ਡਾ. ਅਹਿਸਾਨ ਚਿਤਸਾਜ਼ ਨੇ ਪੁਸ਼ਟੀ ਕੀਤੀ ਹੈ ਕਿ ਇੰਟਰਨੈੱਟ ਬਹਾਲੀ ਦੀ ਪ੍ਰਕਿਰਿਆ ਪੜਾਅਵਾਰ ਤਰੀਕੇ ਨਾਲ ਚੱਲ ਰਹੀ ਹੈ | ਚਿਤਸਾਜ਼ ਨੇ ਕਿਹਾ ਕਿ 24 ਘੰਟਿਆਂ ਦੇ ਅੰਦਰ ਸਾਰੇ ਲੋਕ ਅੰਤਰਰਾਸ਼ਟਰੀ ਇੰਟਰਨੈੱਟ ਨਾਲ ਜੁੜ ਜਾਣਗੇ | ਇੰਟਰਨੈੱਟ ਬੰਦ ਹੋਣ ਨੇ ਬੈਂਕਿੰਗ ਸੇਵਾਵਾਂ, ਵਪਾਰ, ਸਿੱਖਿਆ, ਸੰਚਾਰ ਅਤੇ ਸੁਤੰਤਰ ਸਮਾਚਾਰਾਂ ਤੱਕ ਪਹੁੰਚ ਵਿਚ ਰੁਕਾਵਟ ਪਾ ਦਿੱਤੀ ਸੀ |

Ad Position 22
No active advertisement
ਪਿਛਲੀ ਖ਼ਬਰ ਰੂਬੀਓ ਨੇ ਰੂਸੀ ਵਿਦੇਸ਼ ਮੰਤਰੀ ਲਾਵਰੋਵ ਨਾਲ ਯੂਕਰੇਨ 'ਤੇ ਈਰਾਨ ਬਾਰੇ ਕੀਤੀ ਚਰਚਾ ਅਗਲੀ ਖ਼ਬਰ ਕਠੂਆ-ਮਾਧੋਪੁਰ ਵਿਚਾਲੇ ਰੇਲਗੱਡੀਆਂ ਦਾ ਮੁੜ ਸੰਚਾਲਨ 31 ਮਈ ਤੋਂ
Ad Position 24