14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਨਾਲ ਧੋਖਾ ਕਰਨ ਦੇ ਮਾਮਲੇ ਵਿਚ ਸਾਢੇ 15 ਸਾਲ ਕੈਦ

ਸੈਕਰਾਮੈਂਟੋ,ਕੈਲੀਫੋਰਨੀਆ, 28 ਮਈ (ਹੁਸਨ ਲੜੋਆ ਬੰਗਾ)- ਇਲੀਨੋਇਸ ਦੇ ਵਸਨੀਕ ਇਕ ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿਚ ਬਿਨ੍ਹਾਂ ਪੈਰੋਲ ਸਾਢੇ....

Ad Position 21
No active advertisement
ਅਜੀਤ ਡੈਸਕ 28-05-2026

ਸੈਕਰਾਮੈਂਟੋ,ਕੈਲੀਫੋਰਨੀਆ, 28 ਮਈ (ਹੁਸਨ ਲੜੋਆ ਬੰਗਾ)- ਇਲੀਨੋਇਸ ਦੇ ਵਸਨੀਕ ਇਕ ਭਾਰਤੀ ਨਾਗਰਿਕ ਨੂੰ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿਚ ਬਿਨ੍ਹਾਂ ਪੈਰੋਲ ਸਾਢੇ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੰਘੀ ਵਕੀਲਾਂ ਅਨੁਸਾਰ 38 ਸਾਲਾ ਸਈਦ ਐਮ ਮੱਕੀ ਇਸ ਧੋਖਾਧੜੀ ਦੀ ਸਕੀਮ ਵਿਚ ਕੋਰੀਅਰ ਵਜੋਂ ਕੰਮ ਕਰਦਾ ਸੀ, ਜਿਸ ਸਕੀਮ ਤਹਿਤ ਉਸ ਨੇ ਆਪਣੇ ਆਪ ਨੂੰ ਬੈਂਕ ਅਧਿਕਾਰੀ ਵਜੋਂ ਪੇਸ਼ ਕੀਤਾ ਤੇ ਬੈਂਕ ਵਿਚ ਪੈਸੇ ਸੁਰੱਖਿਅਤ ਨਾ ਹੋਣ ਦਾ ਡਰਾਵਾ ਦੇ ਕੇ ਸੋਨੇ ਵਿਚ ਨਿਵੇਸ਼ ਕਰਨ ਲਈ ਕਿਹਾ। ਅਦਾਲਤੀ ਰਿਕਾਰਡ ਅਨੁਸਾਰ ਇਹ ਸਾਜਿਸ਼ 2023 ਤੋਂ ਮਾਰਚ 2024 ਤੱਕ ਚੱਲੀ, ਜਿਸ ਦੌਰਾਨ 61 ਤੋਂ 80 ਸਾਲ ਦੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ ਗਿਆ। ਯੂ. ਐਸ. ਜਿਲ ਜੱਜ ਗ੍ਰੇਗ ਕੇਜ਼ ਨੇ ਮੱਕੀ ਨੂੰ ਕੈਦ ਤੋਂ ਇਲਾਵਾ 4,754,000 ਡਾਲਰ ਦਾ ਜ਼ੁਰਮਾਨਾ ਵੀ ਲਗਾਇਆ, ਜੋ ਬਜ਼ੁਰਗਾਂ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਅੱਜ ਜਲੰਧਰ ਦੌਰੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਗਲੀ ਖ਼ਬਰ ⭐ਮਾਣਕ-ਮੋਤੀ ⭐
Ad Position 24