14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਭਾਰਤੀ ਮੂਲ ਦੀ ਮੇਘਨਾ ਪਟੇਲ ਦੀ ਗੋਲੀਆਂ ਮਾਰ ਕੇ ਹੱਤਿਆ

ਸੈਕਰਾਮੈਂਟੋ, ਕੈਲੀਫੋਰਨੀਆ , 28 ਮਈ (ਹੁਸਨ ਲੜੋਆ ਬੰਗਾ)- ਨੋਰਫੋਕ, ਵਰਜੀਨੀਆ ਵਿਚ ਭਾਰਤੀ ਮੂਲ ਦੀ 47 ਸਾਲਾ ਮੇਘਨਾ ਪਟੇਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ....

Ad Position 21
No active advertisement
ਅਜੀਤ ਡੈਸਕ 28-05-2026

ਸੈਕਰਾਮੈਂਟੋ, ਕੈਲੀਫੋਰਨੀਆ , 28 ਮਈ (ਹੁਸਨ ਲੜੋਆ ਬੰਗਾ)- ਨੋਰਫੋਕ, ਵਰਜੀਨੀਆ ਵਿਚ ਭਾਰਤੀ ਮੂਲ ਦੀ 47 ਸਾਲਾ ਮੇਘਨਾ ਪਟੇਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਕਾਰਨ ਸਥਾਨਕ ਭਾਰਤੀ ਭਾਈਚਾਰਾ ਡੂੰਘੇ ਸਦਮੇ ਵਿਚ ਹੈ। ਪਟੇਲ ਅਜ਼ਾਲੀਆ ਗਾਰਡਨ ਰੋਡ 'ਤੇ ਫੈਟ ਫਿਲੀ ਸਟੋਰ ਵਿਚ ਕੰਮ ਕਰਦੀ ਸੀ। ਇਹ ਘਟਨਾ ਸਵੇਰੇ 8.38 ਵਜੇ ਵਾਪਰੀ। ਉਸ ਸਮੇਂ ਸਟੋਰ ਤਕਰੀਬਨ ਖਾਲੀ ਸੀ। ਇਕ ਨਾਕਬਪੋਸ਼ ਵਿਅਕਤੀ ਕਾਊਂਟਰ ਨੇੜੇ ਆਇਆ ਤੇ ਥੋਹੜੀ ਜਿਹੀ ਗੱਲਬਾਤ ਤੋਂ ਬਾਅਦ ਉਸ ਨੇ ਪਟੇਲ ਦੇ ਗੋਲੀਆਂ ਮਾਰ ਦਿੱਤੀਆਂ। ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਨੋਰਫੋਕ ਪੁਲਿਸ ਮੁੱਖੀ ਮਾਰਕ ਟੈਲਬੋਟ ਅਨੁਸਾਰ ਸ਼ੱਕੀ ਦੀ ਪਛਾਣ ਮਾਰਵੇਲ ਆਰ ਬਾਂਡ ਵਜੋਂ ਹੋਈ ਹੈ, ਜਿਸ ਨੇ ਘਟਨਾ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਜਾਨ ਲੈ ਲਈ। ਪੁਲਿਸ ਅਨੁਸਾਰ ਸਟੋਰ ਵਿਚ ਆਉਣ ਤੋਂ ਪਹਿਲਾਂ ਸ਼ੱਕੀ ਨੇ ਬਲੈਕਵੁੱਟ ਐਵੇਨਿਊ ਸਥਿੱਤ ਰਿਹਾਇਸ਼ ਵਿਖੇ ਝਗੜੇ ਉਪਰੰਤ ਆਪਣੇ ਸੌਤੇਲੇ ਪਿਤਾ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀਆਂ ਈਦ-ਉਲ-ਅਜ਼ਹਾ ਦੀਆਂ ਵਧਾਈਆਂ ਅਗਲੀ ਖ਼ਬਰ ਅੱਜ ਜਲੰਧਰ ਦੌਰੇ ’ਤੇ ਮੁੱਖ ਮੰਤਰੀ ਭਗਵੰਤ ਮਾਨ
Ad Position 24