13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਮੋਟਰਸਾਈਕਲ ਸਵਾਰ ਵਿਅਕਤੀ ਦੀ ਗਰਮੀ ਨਾਲ ਹੋਈ ਮੌਤ

ਢਿੱਲਵਾਂ 28 ਮਈ (ਗੋਬਿੰਦ ਸੁਖੀਜਾ)- ਦੁਪਹਿਰ ਸਮੇਂ ਢਿੱਲਵਾਂ ਤੋਂ ਬਿਆਸ ਜਾਂਦਿਆਂ ਜੀ.ਟੀ ਰੋਡ ਤੇ ਇਕ ਮੋਟਰਸਾਈਕਲ ਸਵਾਰ...

Ad Position 21
No active advertisement
ਅਜੀਤ ਡੈਸਕ 28-05-2026

ਢਿੱਲਵਾਂ 28 ਮਈ (ਗੋਬਿੰਦ ਸੁਖੀਜਾ)- ਦੁਪਹਿਰ ਸਮੇਂ ਢਿੱਲਵਾਂ ਤੋਂ ਬਿਆਸ ਜਾਂਦਿਆਂ ਜੀ.ਟੀ ਰੋਡ ਤੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਗਰਮੀ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਸੁਖਦੇਵ ਸਿੰਘ ਏ. ਐਸ. ਆਈ., ਮੂਰਤਾਂ ਸਿੰਘ ਏ. ਐਸ. ਆਈ. ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਵੇਲੇ ਸੂਚਨਾ ਮਿਲੀ ਸੀ ਕਿ ਢਿਲਵਾਂ ਨੂੰ ਬਿਆਸ ਜਾਂਦਿਆਂ ਰਸਤੇ ਵਿਚ ਇਕ ਵਿਅਕਤੀ ਜੀ ਟੀ ਰੋਡ ਨਜ਼ਦੀਕ ਪਿਆ ਹੈ।

ਸੂਚਨਾ ਮਿਲਦੇ ਉਹ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੂੰ ਐਬੂਲੈਂਸ ਰਾਹੀਂ ਤੁਰੰਤ ਹੀ ਹਸਪਤਾਲ ਪਹੁੰਚਾਇਆ, ਜਿੱਥੇ ਕਿ ਉਹਨਾਂ ਦੀ ਮੌਤ ਹੋ ਗਈ। ਏ. ਐਸ. ਆਈ. ਮੂਰਤਾ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਮੌਤ ਜਿਆਦਾ ਗਰਮੀ ਕਾਰਣ ਹਾਰਟ ਅਟੈਕ ਹੋ ਜਾਣ ਕਾਰਨ ਹੋਈ ਹੈ। ਮ੍ਰਿਤਕ ਦੀ ਪਹਿਚਾਣ.ਜਸਕੀਰਤ ਸਿੰਘ 40 ਸਾਲ ਪੁੱਤਰ ਭੁਪਿੰਦਰ ਸਿੰਘ ਪੱਤੀ ਰਸੂਲਪੁਰ ਮਹਿਤਪੁਰ ਨਕੋਦਰ ਵਜੋਂ ਹੋਈ ਹੈ ਅਤੇ ਪੋਸਟਮਾਰਟਮ ਕਰਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਮਾਨਸਾ ਜਿਲ੍ਹੇ ’ਚ ਗਿਣਤੀ ਕੇਂਦਰਾਂ ਵਾਲੇ ਸਕੂਲਾਂ ਤੇ ਕਾਲਜਾਂ ’ਚ 29 ਮਈ ਨੂੰ ਰਹੇਗੀ ਛੁੱਟੀ ਅਗਲੀ ਖ਼ਬਰ ਅੰਮ੍ਰਿਤਸਰ ਦੇ ਰਾਮਬਾਗ ਚੌਂਕ ਨੇੜੇ ਮਾਰਕੀਟ ਵਿਚ ਲੱਗੀ ਭਿਆਨਕ ਅੱਗ, ਇਕ ਵਿਅਕਤੀ ਦੀ ਮੌਤ
Ad Position 24