13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਭਾਰਤ ਯੂਨਿਟੀ ਕੱਪ ਸੈਮੀਫਾਈਨਲ 'ਚ ਜਮੈਕਾ ਤੋਂ ਹਾਰਿਆ

ਨਵੀਂ ਦਿੱਲੀ, 28 ਮਈ (ਪੀ.ਟੀ.ਆਈ.)-ਭਾਰਤੀ ਪੁਰਸ਼ ਫੁੱਟਬਾਲ ਟੀਮ ਲੰਡਨ 'ਚ ਯੂਨਿਟੀ ਕੱਪ 2026 ਤੋਂ ਸੈਮੀਫਾਈਨਲ 'ਚ ਜਮੈਕਾ ਤੋਂ 0-2 ਨਾਲ ਹਾਰਨ ਤੋਂ ਬਾਅਦ ਬਾਹਰ ਹੋ ਗਈ | ਕੋਰਟਨੀ ਕਲਾਰਕ ਨੇ 8ਵੇਂ ਮਿੰਟ ਵਿਚ ਜਮੈਕਾ ਲਈ ਗੋਲ ਕੀਤਾ ਤੇ ਕਹੀਮ ਡਿਕਸਨ ਨੇ 78ਵੇਂ ਮਿੰਟ 'ਚ ਗੋਲ ਕੀਤਾ | ਭਾਰਤ ਹੁਣ ਤੀਜੇ ਸਥਾਨ ਦੇ ਪਲੇਆਫ 'ਚ ਜ਼ਿੰਬਾਬਵੇ ਦਾ ਸਾਹਮਣਾ ...

Ad Position 21
No active advertisement
ਅਜੀਤ ਡੈਸਕ 29-05-2026

ਨਵੀਂ ਦਿੱਲੀ, 28 ਮਈ (ਪੀ.ਟੀ.ਆਈ.)-ਭਾਰਤੀ ਪੁਰਸ਼ ਫੁੱਟਬਾਲ ਟੀਮ ਲੰਡਨ 'ਚ ਯੂਨਿਟੀ ਕੱਪ 2026 ਤੋਂ ਸੈਮੀਫਾਈਨਲ 'ਚ ਜਮੈਕਾ ਤੋਂ 0-2 ਨਾਲ ਹਾਰਨ ਤੋਂ ਬਾਅਦ ਬਾਹਰ ਹੋ ਗਈ | ਕੋਰਟਨੀ ਕਲਾਰਕ ਨੇ 8ਵੇਂ ਮਿੰਟ ਵਿਚ ਜਮੈਕਾ ਲਈ ਗੋਲ ਕੀਤਾ ਤੇ ਕਹੀਮ ਡਿਕਸਨ ਨੇ 78ਵੇਂ ਮਿੰਟ 'ਚ ਗੋਲ ਕੀਤਾ | ਭਾਰਤ ਹੁਣ ਤੀਜੇ ਸਥਾਨ ਦੇ ਪਲੇਆਫ 'ਚ ਜ਼ਿੰਬਾਬਵੇ ਦਾ ਸਾਹਮਣਾ ਕਰੇਗਾ, ਜਿਸਨੂੰ ਨਾਈਜੀਰੀਆ ਨੇ ਦੂਜੇ ਸੈਮੀਫਾਈਨਲ ਵਿਚ ਹਰਾਇਆ ਸੀ | ਨਾਈਜੀਰੀਆ ਦਾ ਸਾਹਮਣਾ ਪਿਛਲੇ ਸਾਲ ਵਾਂਗ ਫਾਈਨਲ 'ਚ ਜਮੈਕਾ ਨਾਲ ਹੋਵੇਗਾ | ਨੋਫਾਲ ਪੀਐਨ ਅਤੇ ਰਿਕੀ ਸ਼ਾਬੋਂਗ ਨੇ ਭਾਰਤ ਲਈ ਆਪਣੀ ਸੀਨੀਅਰ ਟੀਮ 'ਚ ਸ਼ੁਰੂਆਤ ਕੀਤੀ | ਇਹ ਭਾਰਤੀ ਟੀਮ ਦਾ ਬਿ੍ਟੇਨ ਵਿਚ ਪਹਿਲਾ ਮੈਚ ਸੀ | ਫੀਫਾ ਰੈਂਕਿੰਗ ਵਿੱਚ 71ਵੇਂ ਸਥਾਨ 'ਤੇ ਕਾਬਜ਼ ਜਮੈਕਾ ਨੇ ਹਮਲਾਵਰ ਸ਼ੁਰੂਆਤ ਕੀਤੀ ਤੇ ਅੱਠਵੇਂ ਮਿੰਟ 'ਚ ਲੀਡ ਹਾਸਲ ਕੀਤੀ | ਡਿਕਸਨ 17ਵੇਂ ਮਿੰਟ ਵਿੱਚ ਲੀਡ ਦੁੱਗਣੀ ਕਰਨ ਦੇ ਨੇੜੇ ਪਹੁੰਚ ਗਿਆ, ਪਰ ਗੁਰਪ੍ਰੀਤ ਸੰਧੂ ਨੇ ਗੋਲ ਨੂੰ ਰੋਕਿਆ | ਬ੍ਰੇਕ ਤੋਂ ਪਹਿਲਾਂ, ਭਾਰਤੀਆਂ ਨੇ ਕੁਝ ਵਧੀਆ ਚਾਲਾਂ ਕੀਤੀਆਂ ਪਰ ਉਨ੍ਹਾਂ ਨੂੰ ਗੋਲ 'ਚ ਨਹੀਂ ਬਦਲ ਸਕੇ | ਬ੍ਰੇਕ ਤੋਂ ਬਾਅਦ ਭਾਰਤੀ ਟੀਮ ਨੇ ਅਚਾਨਕ ਆਪਣੀ ਲੈਅ ਲੱਭ ਲਈ ਤੇ ਹਮਲਾਵਰ ਖੇਡ ਦਿਖਾਈ | ਪਰ ਜਦੋਂ ਇਹ ਲੱਗ ਰਿਹਾ ਸੀ ਕਿ ਭਾਰਤ ਬਰਾਬਰੀ ਕਰੇਗਾ, ਡਿਕਸਨ ਨੇ ਜਮੈਕਾ ਲਈ ਦੂਜਾ ਗੋਲ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜਲੰਧਰ ਦੇ ਕਮਲਜੀਤ ਨੇ ਇਟਲੀ 'ਚ ਲੋਨੀਗੋ ਸ਼ਹਿਰ ਤੋਂ ਨਗਰ ਪਾਲਿਕਾ ਚੋਣ ਜਿੱਤੀ ਅਗਲੀ ਖ਼ਬਰ ਕੋਲਕਾਤਾ 'ਚ 70 ਫੁੱਟ ਉੱਚਾ ਲਿਓਨਲ ਮੇਸੀ ਦਾ ਬੁੱਤ ਡੇਗਣ ਦੀ ਤਿਆਰੀ
Ad Position 24