13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਰਾਜਪੁਰਾ ਵਿਚ ਨਗਰ ਕੌਂਸਲ ਚੋਣਾਂ ਦੇ ਰੁਝਾਨ ਆਉਣੇ ਸ਼ੁਰੂ

ਰਾਜਪੁਰਾ, 29 ਮਈ (ਰਣਜੀਤ ਸਿੰਘ)- ਨਗਰ ਕੌਂਸਲ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਮਿਨੀ ਸੈਕਟਰੀਏਟ ਰਾਜਪੁਰਾ ਵਿਖੇ...

Ad Position 21
No active advertisement
ਅਜੀਤ ਡੈਸਕ 29-05-2026

ਰਾਜਪੁਰਾ, 29 ਮਈ (ਰਣਜੀਤ ਸਿੰਘ)- ਨਗਰ ਕੌਂਸਲ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਮਿਨੀ ਸੈਕਟਰੀਏਟ ਰਾਜਪੁਰਾ ਵਿਖੇ ਹੋ ਰਹੀ ਹੈ ਭਾਵੇਂ ਇਸ ਸਬੰਧੀ ਅਧਿਕਾਰਕ ਤੌਰ ਤੇ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਪਰ ਸੂਤਰਮ ਮੁਤਾਬਕ ਆਮ ਆਦਮੀ ਪਾਰਟੀ ਦਾ ਛੇ ਨੰਬਰ ਵਾਰਡ ਤੋਂ ਕ੍ਰਿਸ਼ਨ ਕੁਮਾਰ 81 ਵੋਟਾਂ ਨਾਲ ਜਿੱਤ ਪ੍ਰਾਪਤ ਕਰ ਗਿਆ ਹੈ। ਅਤੇ ਇਸ ਦੇ ਨਾਲ ਹੀ ਦੂਜੀ ਵੱਡੀ ਅਪਡੇਟ ਜਿਹੜੀ ਆ ਰਹੀ ਹੈ

ਉਹ ਚਾਰ ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਬਿਕਰਮਜੀਤ ਸਿੰਘ ਕੰਡੇ ਵਾਲਾ ਜਿਹੜਾ ਕਿ ਪਹਿਲਾਂ ਅਕਾਲੀ ਦਲ ਤੋਂ ਜਿੱਤਿਆ ਸੀ ਅਤੇ ਬਾਅਦ ਦੇ ਵਿਚ ਆਮ ਆਦਮੀ ਪਾਰਟੀ ਵੱਲ ਮੁਹਾਰਾ ਮੋੜ ਲਈਆਂ ਸਨ। ਇਸ ਬਾਰੇ ਉਸ ਨੂੰ ਆਪ ਪਾਰਟੀ ਦੀ ਟਿਕਟ ਨਹੀਂ ਸੀ ਦਿੱਤੀ ਅਤੇ ਉਹ ਆਜ਼ਾਦ ਤੌਰ ਤੇ ਮੈਦਾਨ ਵਿੱਚ ਕੁੱਦ ਗਿਆ ਸੀ ਉਸ ਦੇ ਮੁਕਾਬਲੇ ਪਰਬਤ ਆਗੂ ਆਮ ਆਦਮੀ ਪਾਰਟੀ ਦਾ ਟਿਕਟ ਲੈ ਕੇ ਆਇਆ ਸੀ ਪਰ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਜ਼ਾਦ ਉਮੀਦਵਾਰ ਬਿਕਰਮਜੀਤ ਸਿੰਘ ਕੰਡੇ ਵਾਲਾ ਕਾਫੀ ਵੱਡੀ ਲੀਡਰ ਅੱਗੇ ਚੱਲ ਰਹੇ ਹਨ। ਜਦ ਕਿ ਪਰਬਤ ਕਦ ਆਗੂ ਕਾਫੀ ਪਛੜ ਗਏ ਲੱਗ ਰਹੇ ਹਨ। 

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਪ੍ਰੀਤ ਕੌਰ ਜੇਤੂ ਅਗਲੀ ਖ਼ਬਰ ਭਾਈਰੂਪਾ ਦੇ ਵਾਰਡ ਨੰਬਰ 4,5,6 ਤੋਂ ਆਪ ਉਮੀਦਵਾਰ ਜੇਤੂ
Ad Position 24