ਲੋਹੀਆਂ ਖਾਸ, 29 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ ਕੁਲਦੀਪ ਸਿੰਘ ਖਾਲਸਾ)- ਨਗਰ ਪੰਚਾਇਤ ਲੋਹੀਆਂ ਦੇ 13 ਵਾਰਡਾਂ ਲਈ 26 ਮਈ ਨੂੰ ਹੋਈ ਪੋਲਿੰਗ ਦੀ ਗਿਣਤੀ ਸਮਾਪਤ ਹੋ ਗਈ ਹੈ।
ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੀ 9 ਸੀਟਾਂ ਨਾਲ ਹੂੰਝਾ ਫਿਰ ਜਿੱਤ ਹੋਈ ਹੈ। ਕਾਂਗਰਸ ਦੇ ਹਿੱਸੇ ਕੇਵਲ 4 ਸੀਟਾਂ ਆਈਆਂ ਹਨ। ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਜ਼ਾਦਾਂ ਦਾ ਖਾਤਾ ਵੀ ਨਾ ਖੁੱਲਿਆ।