13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮਲੋਟ ਨਗਰ ਕੌਂਸਲ ਚੋਣਾਂ: 9 ਵਾਰਡਾਂ ਦੇ ਨਤੀਜੇ ਆਏ ਸਾਹਮਣੇ, 'ਆਪ' ਤੇ ਕਾਂਗਰਸ ਵਿਚਾਲੇ ਫਸਵਾਂ ਮੁਕਾਬਲਾ

ਮਲੋਟ , 29 ਮਈ (ਪਾਟਿਲ)-ਨਗਰ ਕੌਂਸਲ ਚੋਣਾਂ ਦੀ ਲਗਾਤਾਰ ਚੱਲ ਰਹੀ ਗਿਣਤੀ ਦੌਰਾਨ ਹੁਣ ਤੱਕ...

Ad Position 21
No active advertisement
ਅਜੀਤ ਡੈਸਕ 29-05-2026

ਮਲੋਟ , 29 ਮਈ (ਪਾਟਿਲ)-ਨਗਰ ਕੌਂਸਲ ਚੋਣਾਂ ਦੀ ਲਗਾਤਾਰ ਚੱਲ ਰਹੀ ਗਿਣਤੀ ਦੌਰਾਨ ਹੁਣ ਤੱਕ 9 ਵਾਰਡਾਂ ਦੇ ਰੁਝਾਨ ਅਤੇ ਨਤੀਜੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਨਤੀਜਿਆਂ ਨੇ ਚੋਣ ਮੈਦਾਨ ਵਿੱਚ ਸਿਆਸੀ ਗਰਮਾ-ਗਰਮੀ ਵਧਾ ਦਿੱਤੀ ਹੈ, ਕਿਉਂਕਿ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਬਿਲਕੁਲ ਸਿੱਧੀ ਅਤੇ ਫਸਵੀਂ ਟੱਕਰ ਦੇਖਣ ਨੂੰ ਮਿਲ ਰਹੀ ਹੈ।

ਆਮ ਆਦਮੀ ਪਾਰਟੀ ਨੇ 4 ਵਾਰਡਾਂ ਵਿੱਚ ਜਿੱਤ ਦਰਜ ਕੀਤੀ। ਕਾਂਗਰਸ ਪਾਰਟੀ ਨੇ ਵੀ 4 ਵਾਰਡਾਂ ਵਿਚ ਜਿੱਤ ਹਾਸਲ ਕੀਤੀ। ਸ਼੍ਰੋਮਣੀ ਅਕਾਲੀ ਦਲ: 1 ਸੀਟ 'ਤੇ ਜਿੱਤ ਪ੍ਰਾਪਤ ਕਰਕੇ ਆਪਣਾ ਖਾਤਾ ਖੋਲ੍ਹਿਆ।
ਵਾਰਡ ਨੰਬਰ 3 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮੀਨੂੰ ਖੇੜਾ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਮੀਨੂ ਖੇੜਾ ਪੰਜਾਬ ਕਾਂਗਰਸ ਭਵਨ ਤੋਂ ਹੈਪੀ ਖੇੜਾ ਦੇ ਭਾਬੀ ਹਨ। ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਸੰਤੋਸ਼ ਗਗਨਜਾ ਜੇਤੂ ਰਹੇ ਹਨ। ਵਾਰਡ ਨੰਬਰ ,6 ਤੋੰ ਜੰਗਬਾਜ਼ ਸ਼ਰਮਾ ਨੇ ਜਿੱਤ ਦਾ ਪਰਚਮ ਲਹਿਰਾਇਆ ਹੈ।

9 ਵਾਰਡਾਂ ਦੇ ਆਏ ਇਨ੍ਹਾਂ ਨਤੀਜਿਆਂ ਨੇ ਮੁਕਾਬਲੇ ਨੂੰ ਬੇਹੱਦ ਰੋਮਾਂਚਕ ਬਣਾ ਦਿੱਤਾ ਹੈ ।

Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਨਗਰ ਨਿਗਮ ਚੋਣਾਂ : 9 ਵਾਰਡਾਂ ਦੇ ਰੁਝਾਨ ਆਏ ਸਾਹਮਣੇ ਅਗਲੀ ਖ਼ਬਰ ਨਗਰ ਕੌਂਸਲ ਹਰਿਆਣਾ 'ਚ ਆਪ ਦੀ ਹੂੰਝਾ ਫੇਰ ਜਿੱਤ
Ad Position 24