ਰਾਜਪੁਰਾ, 29 ਮਈ (ਰਣਜੀਤ ਸਿੰਘ)- ਰਾਜਪੁਰਾ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਹੁਣ ਤੱਕ ਇੱਕ ਤੋਂ ਲੈ ਕੇ 14 ਨੰਬਰ ਵਾਰਡ ਤੱਕ ਕਾਉਂਟਿੰਗ ਹੋ ਚੁੱਕੀ ਹੈ। ਮਿਨੀ ਸੈਕਟਰੀਏਟ ਵਿੱਚ ਜਿੱਥੇ ਵੋਟਾਂ ਦੀ ਗਿਣਤੀ ਹੋ ਰਹੀ ਹੈ ਉੱਥੇ ਜੇਤੂ ਉਮੀਦਵਾਰ ਢੋਲ ਢਮਕੇ ਲੈ ਕੇ ਮੈਦਾਨ ਬਿਜਲੀ ਉਤਰ ਗਏ ਹਨ ਅਤੇ ਬਾਹਰ ਵਿਆਹ ਵਰਗਾ ਮਾਹੌਲ ਵਿਖਾਈ ਦੇ ਰਿਹਾ ਹੈ।
ਹੁਣ ਤੱਕ ਦੇ ਆਏ ਨਤੀਜਿਆਂ ਵਿੱਚੋਂ ਵਿੱਚੋਂ ਛੇ ਵਾਰਡਾਂ ਵਿੱਚ ਭਾਰਤੀ ਜਨਤਾ ਪਾਰਟੀ ਦੋ ਸ਼੍ਰੋਮਣੀ ਅਕਾਲੀ ਦਲ ਚਾਰ ਅਵਾਰਡਾਂ ਦੇ ਵਿੱਚ ਆਮ ਆਦਮੀ ਪਾਰਟੀ ਜਦਕਿ ਇੱਕ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ ਹੈ। ਇੱਕ ਵਾਰਡ ਦੀ ਰੀਕਾਊਂਟਿੰਗ ਹੋ ਰਹੀ ਹੈ