12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਕੌਂਸਲ ਪਾਤੜਾਂ ਦੇ ਸਮੁੱਚੇ 17 ਵਾਰਡਾਂ ਦੇ ਆਏ ਚੋਣ ਨਤੀਜੇ

ਪਾਤੜਾਂ, 29 ਮਈ (ਗੁਰਇਕਬਾਲ ਸਿੰਘ ਖਾਲਸਾ)-ਨਗਰ ਕੌਂਸਲ ਪਾਤੜਾਂ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਅੱਜ ਵੋਟਾਂ ਦੀ ਗਿਣਤੀ ਵਿੱਚੋਂ ਆਮ ਆਦਮੀ ਪਾਰਟੀ ਨੇ 10 ਭਾਰਤੀ ਜਨਤਾ ਪਾਰਟੀ ਨੇ 2 ਕਾਂਗਰਸ ਪਾਰਟੀ ਨੇ 4 ਅਤੇ ਇੱਕ ਆਜ਼ਾਦ ਉਮੀਦਵਾਰ ਨੇ ਬਾਜੀ ਮਾਰੀ ਹੈ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਖਾਤਾ ਖੋਲਣ ਵਿੱਚ ਵੀ ਉਹ ਅਸਫਲ ਰਿਹਾ ਹੈ ।ਇੱਥੇ ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ...

Ad Position 21
No active advertisement
ਅਜੀਤ ਡੈਸਕ 29-05-2026

ਆਮ ਆਦਮੀ ਪਾਰਟੀ ਦੇ 10, ਭਾਜਪਾ ਦੇ 2 , ਕਾਂਗਰਸ ਦੇ 4 ਅਤੇ ਇੱਕ ਆਜ਼ਾਦ ਉਮੀਦਵਾਰ ਨੇ ਮਾਰੀ ਬਾਜੀ
ਪਾਤੜਾਂ, 29 ਮਈ (ਗੁਰਇਕਬਾਲ ਸਿੰਘ ਖਾਲਸਾ)-ਨਗਰ ਕੌਂਸਲ ਪਾਤੜਾਂ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਅੱਜ ਵੋਟਾਂ ਦੀ ਗਿਣਤੀ ਵਿੱਚੋਂ ਆਮ ਆਦਮੀ ਪਾਰਟੀ ਨੇ 10 ਭਾਰਤੀ ਜਨਤਾ ਪਾਰਟੀ ਨੇ 2 ਕਾਂਗਰਸ ਪਾਰਟੀ ਨੇ 4 ਅਤੇ ਇੱਕ ਆਜ਼ਾਦ ਉਮੀਦਵਾਰ ਨੇ ਬਾਜੀ ਮਾਰੀ ਹੈ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਖਾਤਾ ਖੋਲਣ ਵਿੱਚ ਵੀ ਉਹ ਅਸਫਲ ਰਿਹਾ ਹੈ ।ਇੱਥੇ ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਚਾਰ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਸਨ ਜਿਸ ਵਿੱਚ ਵਾਰਡ ਨੰਬਰ ਇੱਕ ਤੋਂ ਕੁਲਦੀਪ ਸਿੰਘ ਥਿੰਦ, ਵਾਰਡ ਨੰਬਰ ਚਾਰ ਤੋਂ ਅੰਮ੍ਰਿਤ ਕਾਲੇਕਾ, ਵਾਰਡ ਨੰਬਰ 12 ਤੋਂ ਅਨੁਵਿੰਦਰ ਸਿੰਘ ਅਤੇ ਵਾਰਡ ਨੰਬਰ 17 ਤੋਂ ਰਾਜਵਿੰਦਰ ਕੌਰ ਬਿਨਾਂ ਮੁਕਾਬਲਾ ਜੇਤੂ ਰਹੇ ਸਨ ਅਤੇ 17 ਵਿੱਚੋਂ 13 ਵਾਰਡਾਂ ਤੇ ਚੋਣ ਹੋਈ ਸੀ ਜਿਸ ਵਿੱਚੋਂ ਵਾਰਡ ਨੰਬਰ ਦੋ ਤੋਂ ਅੰਮ੍ਰਿਤ ਅਨਮੋਲ ਕਾਂਗਰਸ ਪਾਰਟੀ ,ਵਾਰਡ ਨੰਬਰ ਤਿੰਨ ਤੋਂ ਰੁਚੀ ਗਰਗ ਆਮ ਆਦਮੀ ਪਾਰਟੀ ,ਵਾਰਡ ਨੰਬਰ ਪੰਜ ਤੋਂ ਪਰਮਜੀਤ ਕੌਰ ਆਮ ਆਦਮੀ ਪਾਰਟੀ ,ਵਾਰਡ ਨੰਬਰ ਛੇ ਤੋਂ ਨਰਿੰਦਰ ਸਿੰਗਲਾ ਕਾਂਗਰਸ ਪਾਰਟੀ, ਵਾਰਡ ਨੰਬਰ ਸੱਤ ਪ੍ਰੇਮ ਲਤਾ ਆਜ਼ਾਦ ਉਮੀਦਵਾਰ,ਵਾਰਡ ਨੰਬਰ ਅੱਠ ਮਨਵਿੰਦਰ ਸਿੰਘ ਆਮ ਆਦਮੀ ਪਾਰਟੀ ,ਵਾਰਡ ਨੰਬਰ ਨੌ ਰਾਮ ਰਤੀ ਬੀਜੇਪੀ ,ਵਾਰਡ ਨੰਬਰ 10 ਜਗਦੀਪ ਸ਼ਰਮਾ ਬੀਜੇਪੀ, ਵਾਰਡ ਨੰਬਰ 11 ਮਿਨੀ ਅਰੋੜਾ ਆਮ ਆਦਮੀ ਪਾਰਟੀ, ਵਾਰਡ ਨੰਬਰ 13 ਰੇਨੂ ਵਧਵਾ ਆਮ ਆਦਮੀ ਪਾਰਟੀ, ਵਾਰਡ ਨੰਬਰ 14 ਰਾਜ ਸਿੰਘ ਕਾਂਗਰਸ ਪਾਰਟੀ, ਵਾਰਡ ਨੰਬਰ 15 ਪ੍ਰੀਤੀ ਜੈਨ ਆਮ ਆਦਮੀ ਪਾਰਟੀ,
ਅਤੇ ਵਾਰਡ ਨੰਬਰ 16 ਤੋਂ ਕਾਂਗਰਸ ਪਾਰਟੀ ਦੇ ਕ੍ਰਿਸ਼ਨ ਸਿੰਘ ਜੇਤੂ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਬਟਾਲਾ ਦੀ ਵਾਰਡ ਨੰਬਰ 35 ਵਿੱਚ ਪੈ ਗਿਆ ਪੇਚਾ 27 ਵੋਟਾਂ ਦੇ ਫਰਕ ਨੂੰ ਲੈ ਕੇ ਦੁਬਾਰਾ ਗਿਣਤੀ ਸ਼ੁਰੂ ਅਗਲੀ ਖ਼ਬਰ ਭਿੱਖੀਵਿੰਡ ਦੀ ਵਾਰਡ ਨੰਬਰ 4 ਤੋਂ ਅਜ਼ਾਦ ਬਖਸ਼ੀਸ਼ ਸਿੰਘ ਬੁੱਟਰ ਜੇਤੂ
Ad Position 24