10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਕਿਸਾਨ ਯੂਨੀਅਨ ਵਲੋਂ ਥਾਣਾ ਮਜੀਠਾ ਅੱਗੇ ਰੋਸ ਧਰਨਾ

ਮਜੀਠਾ/ਅੰਮ੍ਰਿਤਸਰ, 31 ਮਈ (ਜਗਤਾਰ ਸਿੰਘ ਸਹਿਮੀ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ...

Ad Position 21
No active advertisement
ਅਜੀਤ ਡੈਸਕ 31-05-2026

ਮਜੀਠਾ/ਅੰਮ੍ਰਿਤਸਰ, 31 ਮਈ (ਜਗਤਾਰ ਸਿੰਘ ਸਹਿਮੀ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਤੇ ਕਿਸਾਨ ਯੂਨੀਅਨਾਂ ਵਲੋਂ ਪੁਲਿਸ ਥਾਣਾ ਮਜੀਠਾ ਅੱਗੇ ਰੋਸ ਧਰਨਾ ਲਗਾਇਆ ਗਿਆ।
ਇਹ ਧਰਨਾ ਪਿੰਡ ਸੋਹੀਆਂ ਕਲਾਂ ਦੇ ਅਕਾਲੀ ਯੂਥ ਆਗੂ ਜੋਬਨਪ੍ਰੀਤ ਸਿੰਘ ਉਪਰ ਚੈਨੀ ਚੋਰੀ ਦਾ ਝੂਠਾ ਮੁਕਦਮਾ ਦਰਜ ਕਰਨ ਵਿਰੋਧ ਵਿਚ ਲਗਾਇਆ ਗਿਆ।

ਧਰਨੇ ਦੌਰਾਨ ਬਿਕਰਮ ਸਿੰਘ ਮਜੀਠੀਆ ਤੇ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਚੋਣਾਂ ਦੌਰਾਨ ਆਪ ਵਰਕਰਾਂ ਨਾਲ ਲੜਾਈ ਤੋਂ ਬਾਅਦ ਰਾਜਸੀ ਪ੍ਰੇਰਿਤ ਮਾਮਲਾ ਬਣਾ ਕੇ ਇਹ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਮਜੀਠਾ ਪੁਲਿਸ ਤੇ ਸਿਆਸੀ ਧੱਕਾ ਦਾ ਇਲਜ਼ਾਮ ਲਗਾਇਆ।

Ad Position 22
No active advertisement
ਪਿਛਲੀ ਖ਼ਬਰ ਨਾਨਕੇ ਘਰ ਜਾ ਰਹੇ 11 ਸਾਲਾਂ ਬੱਚੇ ਦੀ ਸੜਕ ਹਾਦਸੇ 'ਚ ਮੌਤ, ਮਾਤਾ-ਪਿਤਾ ਤੇ ਛੋਟਾ ਭਰਾ ਜ਼ਖਮੀ ਅਗਲੀ ਖ਼ਬਰ ਜ਼ੀਰਕਪੁਰ ਪੁਲਿਸ ਨੇ 100 ਪੇਟੀਆਂ ਨਾਜਾਇਜ਼ ਸ਼ਰਾਬ ਫੜੀ, ਮੁਲਜ਼ਮ ਕਾਬੂ
Ad Position 24