10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਲੰਡਨ ਓਨਟਾਰੀਓ ਵਿਖੇ ਗੁਰਦੁਆਰਾ ਸਾਹਿਬ ਦੀ ਨਵ ਉਸਾਰੀ ਸੇਵਾ ਸ਼ੁਰੂ

ਲੰਡਨ/ਓਨਟਾਰੀਓ, 1 ਜੂਨ (ਕੰਵਲਜੀਤ ਸਿੰਘ ਕੰਵਲ) - 1971 ਚ ਇੰਗਲੈਂਡ ਤੋਂ ਆ ਕੇ ਇਥੇ ਵਸੇ ਕੁਝ ਪਰਿਵਾਰਾਂ ਵਲੋਂ ਤਿਆਰ ਕੀਤੇ ਗਏ ਗੁਰਦੁਆਰਾ ਸਾਹਿਬ ਜਿਸ ਨੂੰ ਲੰਡਨ ਸਿੱਖ ਸੁਸਾਇਟੀ ਕਲਾਰਕ ਰੋਡ...

Ad Position 21
No active advertisement
ਅਜੀਤ ਡੈਸਕ 01-06-2026

ਲੰਡਨ/ਓਨਟਾਰੀਓ, 1 ਜੂਨ (ਕੰਵਲਜੀਤ ਸਿੰਘ ਕੰਵਲ) - 1971 ਚ ਇੰਗਲੈਂਡ ਤੋਂ ਆ ਕੇ ਇਥੇ ਵਸੇ ਕੁਝ ਪਰਿਵਾਰਾਂ ਵਲੋਂ ਤਿਆਰ ਕੀਤੇ ਗਏ ਗੁਰਦੁਆਰਾ ਸਾਹਿਬ ਜਿਸ ਨੂੰ ਲੰਡਨ ਸਿੱਖ ਸੁਸਾਇਟੀ ਕਲਾਰਕ ਰੋਡ ਲੰਡਨ ਗੁਰਦੁਆਰਾ ਸਾਹਿਬ ਵਜੋਂ ਜਾਣਿਆਂ ਜਾਂਦਾ ਹੈ, ਸਮੇਂ ਸਮੇਂ ਅਨੁਸਾਰ ਇਸ ਸ਼ਹਿਰ ਚ ਸਿੱਖ ਭਾਈਚਾਰੇ ਦੀ ਵੱਧ ਰਹੀ ਆਬਾਦੀ ਨੂੰ ਧਿਆਨ ਚ ਰੱਖਦਿਆਂ ਗੁਰਦੁਆਰਾ ਪ੍ਰਬੰਧਕਾਂ ਵਲੋਂ ਇਸ ਗੁਰਦੁਆਰਾ ਸਾਹਿਬ ਦੇ ਵਿਸਥਾਰ ਲਈ ਵਿਸ਼ੇਸ਼ ਪਰਬੰਧ ਕੀਤੇ ਗਏ ਹਨ। ਅੱਜ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਜੀ ਵਿਖੇ ਐਤਵਾਰ ਦੇ ਕੀਰਤਨ ਉਪਰੰਤ ਸੰਗਤਾਂ ਦੀ ਵੱਡੀ ਹਾਜ਼ਰੀ ਸਮੇਂ ਗੁਰਦੁਆਰਾ ਪਰੀਸਰ ਚ ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਭਾਈ ਗੁਰਮੁਖ ਸਿੰਘ ਜੀ ਨੇ ਇਸ ਗੁਰਦੁਆਰਾ ਸਾਹਿਬ ਜੀ ਦੇ ਪਸਾਰ ਅਤੇ ਵਿਸਥਾਰ ਲਈ ਅਰਦਾਸ ਕੀਤੀ ਅਤੇ ਭਾਰਤ ਤੋਂ ਵਿਸ਼ੇਸ ਤੌਰ 'ਤੇ ਪਹੁੰਚੇ ਭਾਈ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ ਕਥਾ ਵਾਚਕ ਮੰਜੀ ਸਾਹਿਬ ਸਿਰੀ ਦਰਬਾਰ ਸਾਹਿਬ ਵਾਲਿਆਂ ਵਲੋਂ ਟੱਕ ਲਾਕੇ ਇਸ ਕਾਰਜ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਗੁਰਦੁਆਰਾ ਲੰਡਨ ਸਿੱਖ ਸੁਸਾਇਟੀ ਦੇ ਪ੍ਰਧਾਨ ਸ੍ਰ: ਹਕੀਕਤ ਸਿੰਘ ਗਿੱਲ ਅਤੇ ਮੀਤ ਪ੍ਰਧਾਨ ਸ੍ਰ: ਅਮੋਲਕ ਸਿੰਘ ਬਰਾੜ ਮੀਤ ਪ੍ਰਧਾਨ ਹੁਰਾ ਨੇ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਇਸ ਕਾਰਜ ਨੂੰ ਸਿਰੇ ਚਾੜਨ ਲਈ ਸੰਗਤਾਂ ਪਾਸੋਂ ਤਨ ਮਨ ਅਤੇ ਧੰਨ ਨਾਲ ਵੱਡੇ ਸਹਿਯੋਗ ਦੀ ਮੰਗ ਕੀਤੀ।

Ad Position 22
No active advertisement
ਪਿਛਲੀ ਖ਼ਬਰ ਮਜੀਠੀਆ ਦੀ ਅੰਮ੍ਰਿਤਸਰ ਸਥਿਤ ਕੋਠੀ ਵਿਖੇ ਪੁਲਿਸ ਵਲੋਂ ਛਾਪੇਮਾਰੀ ਅਗਲੀ ਖ਼ਬਰ ਫੈਕਟਰੀ ਵਿੱਚੋਂ ਗੈਸ ਲੀਕ ਹੋਣ ਨਾਲ ਦੋ ਦੀ ਮੌਤ
Ad Position 24