06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪੀ.ਐੱਫ.ਆਈ. ਵਿਰੁੱਧ ਮਾਮਲਾ: ਐੱਨ.ਆਈ.ਏ. ਅਦਾਲਤ ਵਲੋਂ 26 ਮੁਲਜ਼ਮਾਂ ਵਿਰੁੱਧ ਦੋਸ਼ ਤੈਅ

ਨਵੀਂ ਦਿੱਲੀ, 5 ਜੂਨ (ਪੀ.ਟੀ.ਆਈ.) ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਪਾਬੰਦੀਸ਼ੁਦਾ ਸੰਗਠਨ ਪਾਪੂਲਰ ਫਰੰਟ ਆਫ਼ ਇੰਡੀਆ (ਪੀ ਐੱਫ ਆਈ) ਦੇ ਕਈ ਪ੍ਰਮੁੱਖ ਆਗੂਆਂ ਵਿਰੁੱਧ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ¢ ਅਦਾਲਤ ਨੇ ਕਿਹਾ ਕਿ 2047 ਤੱਕ ਭਾਰਤ ਸਰਕਾਰ ਨੂੰ ਉਖਾੜ ਸੁੱਟਣ ਅਤੇ ਇਸਲਾਮੀ ਖ਼ਲੀਫ਼ਾ (ਇਸਲਾਮੀ ਸ਼ਾਸਨ) ਸਥਾਪਤ ਕਰਨ ਦੀ ਸਾਜ਼ਿਸ਼ ਦਾ ਗੰਭੀਰ ਸ਼ੱਕ ਹੈ¢ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਨੇ 25 ਪੀ.ਐੱਫ.ਆਈ. ਮੈਂਬਰਾਂ ਅਤੇ ਸੰਗਠਨ ਵਿਰੁੱਧ ਭਾਰਤੀ ਦੰਡ ਸੰਹਿਤਾ ਅਤੇ ਗੈਰ-ਕਾਨੂੰਨੀ ਸਰਗਰਮੀਆਂ ਰੋਕਥਾਮ ਐਕਟ ਦੇ ਤਹਿਤ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ¢ਜੱਜ ਨੇ ਕਿਹਾ, ਰਿਕਾਰਡ 'ਤੇ ਮÏਜੂਦ ਸਮੱਗਰੀ ਦਾ ਪੂਰਾ ਹਿੱਸਾ ਗੰਭੀਰ ਸ਼ੱਕ ਪੈਦਾ ਕਰਦਾ ਹੈ ਕਿ ਦੋਸ਼ੀ, ਪਾਪੂਲਰ ਫਰੰਟ ਆਫ਼ ਇੰਡੀਆ ਅਤੇ ਇਸਦੀ ਰਾਸ਼ਟਰੀ ਕਾਰਜਕਾਰੀ ਕੌਂਸਲ ਰਾਹੀਂ ਅਤੇ ਇਸ ਵੱਲੋਂ ਕੰਮ ਕਰਦੇ ਹੋਏ, ਇੱਕ ਸਾਜ਼ਿਸ਼ ਨੂੰ ਅੱਗੇ ਵਧਾਉਣ ਲਈ ਸਹਿਮਤ ਹੋਇਆ ਅਤੇ ਕੰਮ ਕੀਤਾ, ਯਾਨੀ ਕਿ, ਭਾਰਤ ਦੀ ਧਰਮ ਨਿਰਪੱਖ ਲੋਕਤੰਤਰੀ ਸਰਕਾਰ ਨੂੰ ਉਖਾੜ ਸੁੱਟਣ ਅਤੇ 2047 ਤੱਕ ਜਾਂ ਇਸ ਤੋਂ ਪਹਿਲਾਂ ਰਾਜ ਵਿਰੁੱਧ ਹਥਿਆਰਬੰ...

Ad Position 21
No active advertisement
ਅਜੀਤ ਡੈਸਕ 06-06-2026

ਨਵੀਂ ਦਿੱਲੀ, 5 ਜੂਨ (ਪੀ.ਟੀ.ਆਈ.) ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਪਾਬੰਦੀਸ਼ੁਦਾ ਸੰਗਠਨ ਪਾਪੂਲਰ ਫਰੰਟ ਆਫ਼ ਇੰਡੀਆ (ਪੀ ਐੱਫ ਆਈ) ਦੇ ਕਈ ਪ੍ਰਮੁੱਖ ਆਗੂਆਂ ਵਿਰੁੱਧ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ¢ ਅਦਾਲਤ ਨੇ ਕਿਹਾ ਕਿ 2047 ਤੱਕ ਭਾਰਤ ਸਰਕਾਰ ਨੂੰ ਉਖਾੜ ਸੁੱਟਣ ਅਤੇ ਇਸਲਾਮੀ ਖ਼ਲੀਫ਼ਾ (ਇਸਲਾਮੀ ਸ਼ਾਸਨ) ਸਥਾਪਤ ਕਰਨ ਦੀ ਸਾਜ਼ਿਸ਼ ਦਾ ਗੰਭੀਰ ਸ਼ੱਕ ਹੈ¢ਵਧੀਕ ਸੈਸ਼ਨ ਜੱਜ ਪ੍ਰਸ਼ਾਂਤ ਸ਼ਰਮਾ ਨੇ 25 ਪੀ.ਐੱਫ.ਆਈ. ਮੈਂਬਰਾਂ ਅਤੇ ਸੰਗਠਨ ਵਿਰੁੱਧ ਭਾਰਤੀ ਦੰਡ ਸੰਹਿਤਾ ਅਤੇ ਗੈਰ-ਕਾਨੂੰਨੀ ਸਰਗਰਮੀਆਂ ਰੋਕਥਾਮ ਐਕਟ ਦੇ ਤਹਿਤ ਦੋਸ਼ ਤੈਅ ਕਰਨ ਦਾ ਹੁਕਮ ਦਿੱਤਾ¢ਜੱਜ ਨੇ ਕਿਹਾ, ਰਿਕਾਰਡ 'ਤੇ ਮÏਜੂਦ ਸਮੱਗਰੀ ਦਾ ਪੂਰਾ ਹਿੱਸਾ ਗੰਭੀਰ ਸ਼ੱਕ ਪੈਦਾ ਕਰਦਾ ਹੈ ਕਿ ਦੋਸ਼ੀ, ਪਾਪੂਲਰ ਫਰੰਟ ਆਫ਼ ਇੰਡੀਆ ਅਤੇ ਇਸਦੀ ਰਾਸ਼ਟਰੀ ਕਾਰਜਕਾਰੀ ਕੌਂਸਲ ਰਾਹੀਂ ਅਤੇ ਇਸ ਵੱਲੋਂ ਕੰਮ ਕਰਦੇ ਹੋਏ, ਇੱਕ ਸਾਜ਼ਿਸ਼ ਨੂੰ ਅੱਗੇ ਵਧਾਉਣ ਲਈ ਸਹਿਮਤ ਹੋਇਆ ਅਤੇ ਕੰਮ ਕੀਤਾ, ਯਾਨੀ ਕਿ, ਭਾਰਤ ਦੀ ਧਰਮ ਨਿਰਪੱਖ ਲੋਕਤੰਤਰੀ ਸਰਕਾਰ ਨੂੰ ਉਖਾੜ ਸੁੱਟਣ ਅਤੇ 2047 ਤੱਕ ਜਾਂ ਇਸ ਤੋਂ ਪਹਿਲਾਂ ਰਾਜ ਵਿਰੁੱਧ ਹਥਿਆਰਬੰਦ ਸੰਘਰਸ਼ ਰਾਹੀਂ ਭਾਰਤ ਵਿੱਚ ਸ਼ਰੀਆ ਕਾਨੂੰਨ ਅਧੀਨ ਇੱਕ ਇਸਲਾਮੀ ਖਲੀਫ਼ਾ ਸਥਾਪਤ ਕਰਨ ਲਈ¢' ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਸਮੱਗਰੀ ਦੇ ਆਧਾਰ 'ਤੇ, ਹਰੇਕ ਦੋਸ਼ੀ ਦੀ ਭੂਮਿਕਾ ਸਾਜ਼ਿਸ਼ ਦੇ ਇੱਕ ਜਾਂ ਵੱਧ ਹਿੱਸਿਆਂ ਨਾਲ ਮੇਲ ਖਾਂਦੀ ਹੈ¢ ਦਾਲਤ ਨੇ ਪੀ.ਐੱਫ.ਆਈ. ਵਿਰੁੱਧ ਦੋਸ਼ ਤੈਅ ਕਰਨ ਦਾ ਵੀ ਹੁਕਮ ਦਿੱਤਾ, ਇਹ ਕਹਿੰਦੇ ਹੋਏ ਕਿ ਇਹ ਇੱਕ 'ਨਿਆਂਇਕ ਵਿਅਕਤੀ' (ਕਾਨੂੰਨੀ ਹਸਤੀ) ਹੈ ਜੋ ਅਪਰਾਧ ਕਰਨ ਦੇ ਸਮਰੱਥ ਹੈ¢ਅਦਾਲਤ ਨੇ ਰਸਮੀ ਤੌਰ 'ਤੇ ਦੋਸ਼ ਤੈਅ ਕਰਨ ਲਈ ਮਾਮਲੇ ਦੀ ਅਗਲੀ ਸੁਣਵਾਈ 10 ਜੁਲਾਈ ਨਿਰਧਾਰਤ ਕੀਤੀ ਹੈ¢ਸਤੰਬਰ 2022 ਵਿੱਚ, ਕੇਂਦਰ ਸਰਕਾਰ ਨੇ ਪੀ.ਐੱਫ.ਆਈ. ਅਤੇ ਇਸਦੇ ਕਈ ਸਹਿਯੋਗੀ ਸੰਗਠਨਾਂ 'ਤੇ ਯੂ.ਏ.ਪੀ.ਏ. ਦੇ ਤਹਿਤ ਪੰਜ ਸਾਲਾਂ ਲਈ ਪਾਬੰਦੀ ਲਗਾ ਦਿੱਤੀ¢ ਉਸ 'ਤੇ ਆਈ.ਐੱਸ.ਆਈ.ਐੱਸ. ਵਰਗੇ ਗਲੋਬਲ ਅੱਤਵਾਦੀ ਸਮੂਹਾਂ ਨਾਲ ਸੰਬੰਧ ਰੱਖਣ ਦਾ ਦੋਸ਼ ਲਗਾਇਆ ਗਿਆ ਸੀ¢

Ad Position 22
No active advertisement
ਪਿਛਲੀ ਖ਼ਬਰ ਭਾਰਤ ਹੁਣ ਕਮਜ਼ੋਰ ਨਹੀਂ ਰਿਹਾ-ਰਾਜਨਾਥ ਸਿੰਘ ਅਗਲੀ ਖ਼ਬਰ ਕੁਝ ਨਿਰਾਸ਼ਾਵਾਦੀ 'ਆਤਮ-ਨਿਰਭਰ ਭਾਰਤ' ਪਹਿਲਕਦਮੀ ਦਾ ਮਜ਼ਾਕ ਉਡਾਉਂਦੇ-ਪ੍ਰਧਾਨ ਮੰਤਰੀ
Ad Position 24