06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਕੁਝ ਨਿਰਾਸ਼ਾਵਾਦੀ 'ਆਤਮ-ਨਿਰਭਰ ਭਾਰਤ' ਪਹਿਲਕਦਮੀ ਦਾ ਮਜ਼ਾਕ ਉਡਾਉਂਦੇ-ਪ੍ਰਧਾਨ ਮੰਤਰੀ

ਸੂਰਤ, 5 ਜੂਨ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੱਛਮੀ ਏਸ਼ੀਆ ਟਕਰਾਅ ਦੇ ਮੱਦੇਨਜ਼ਰ ਚੱਲ ਰਿਹਾ ਵਿਸ਼ਵ ਸੰਕਟ ਊਰਜਾ ਸਵੈ-ਨਿਰਭਰਤਾ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ, ਜਦੋਂਕਿ ਇਹ ਪਿਛਲੇ 12 ਸਾਲਾਂ 'ਚ ਦੇਸ਼ ਦੁਆਰਾ ਬਣਾਈ ਗਈ ਵਿਸ਼ਾਲ ਸਮਰੱਥਾ ਨੂੰ ਵੀ ਦਰਸਾਉਂਦਾ ਹੈ¢ਉਨ੍ਹਾਂ ਕਿਹਾ ਕਿ ਅੱਜ ਦੇਸ਼ 'ਚ ਕੁਝ ਨਿਰਾਸ਼ਾਵਾਦੀ ਹਨ ਜੋ 'ਆਤਮ-ਨਿਰਭਰ ਭਾਰਤ' ਪਹਿਲਕਦਮੀ ਦਾ ਲਗਾਤਾਰ ਮਜ਼ਾਕ ਉਡਾਉਂਦੇ ਹਨ¢ ਉਹ ਇਸ ਰਾਸ਼ਟਰੀ ਸੰਕਲਪ ਨੂੰ ਲਗਾਤਾਰ ਘੱਟ ਸਮਝਦੇ ਹਨ¢ ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਭਾਰਤ ਨੂੰ ਹਮੇਸ਼ਾ ਦੂਜੇ ਦੇਸ਼ਾਂ 'ਤੇ ਨਿਰਭਰ ਰੱਖਿਆ ਹੈ | ਉਹ ਇਹ ਸਮਝਣ 'ਚ ਅਸਫ਼ਲ ਰਹੇ ਹਨ ਕਿ ਦੂਜਿਆਂ 'ਤੇ ਨਿਰਭਰ ਦੇਸ਼ ਕਦੇ...

Ad Position 21
No active advertisement
ਅਜੀਤ ਡੈਸਕ 06-06-2026

ਸੂਰਤ, 5 ਜੂਨ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੱਛਮੀ ਏਸ਼ੀਆ ਟਕਰਾਅ ਦੇ ਮੱਦੇਨਜ਼ਰ ਚੱਲ ਰਿਹਾ ਵਿਸ਼ਵ ਸੰਕਟ ਊਰਜਾ ਸਵੈ-ਨਿਰਭਰਤਾ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ, ਜਦੋਂਕਿ ਇਹ ਪਿਛਲੇ 12 ਸਾਲਾਂ 'ਚ ਦੇਸ਼ ਦੁਆਰਾ ਬਣਾਈ ਗਈ ਵਿਸ਼ਾਲ ਸਮਰੱਥਾ ਨੂੰ ਵੀ ਦਰਸਾਉਂਦਾ ਹੈ¢ਉਨ੍ਹਾਂ ਕਿਹਾ ਕਿ ਅੱਜ ਦੇਸ਼ 'ਚ ਕੁਝ ਨਿਰਾਸ਼ਾਵਾਦੀ ਹਨ ਜੋ 'ਆਤਮ-ਨਿਰਭਰ ਭਾਰਤ' ਪਹਿਲਕਦਮੀ ਦਾ ਲਗਾਤਾਰ ਮਜ਼ਾਕ ਉਡਾਉਂਦੇ ਹਨ¢ ਉਹ ਇਸ ਰਾਸ਼ਟਰੀ ਸੰਕਲਪ ਨੂੰ ਲਗਾਤਾਰ ਘੱਟ ਸਮਝਦੇ ਹਨ¢ ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਭਾਰਤ ਨੂੰ ਹਮੇਸ਼ਾ ਦੂਜੇ ਦੇਸ਼ਾਂ 'ਤੇ ਨਿਰਭਰ ਰੱਖਿਆ ਹੈ | ਉਹ ਇਹ ਸਮਝਣ 'ਚ ਅਸਫ਼ਲ ਰਹੇ ਹਨ ਕਿ ਦੂਜਿਆਂ 'ਤੇ ਨਿਰਭਰ ਦੇਸ਼ ਕਦੇ ਵੀ ਵਿਕਾਸ ਦੀਆਂ ਉਚਾਈਆਂ ਪ੍ਰਾਪਤ ਨਹੀਂ ਕਰ ਸਕਦਾ, ਜਿਸ ਦਾ ਉਹ ਅਸਲ 'ਚ ਹੱਕਦਾਰ ਹੈ | ਸੂਰਤ 'ਚ ਇਕ ਸਮਾਗਮ ਦੌਰਾਨ ਗੁਜਰਾਤ 'ਚ 18,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਸਮੇਂ ਮੋਦੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 12 ਸਾਲਾਂ ਤੋਂ ਕਾਂਗਰਸ ਨੇ ਹਫੜਾ-ਦਫੜੀ ਅਤੇ ਅਨਿਸ਼ਚਿਤਤਾ ਫੈਲਾ ਕੇ ਮÏਕੇ ਲੱਭੇ ਹਨ ਪਰ ਲੋਕ ਇਸ ਨੂੰ ਢੁਕਵਾਂ ਜਵਾਬ ਦੇ ਰਹੇ ਹਨ, ਜਿਨ੍ਹਾਂ ਰਾਜਾਂ 'ਚ ਕਾਂਗਰਸ ਸੱਤਾ 'ਚ ਹੈ, ਉਥੇ ਲੋਕ ਅਸੰਤੁਸ਼ਟ ਹਨ, ਜਿਸ ਕਾਰਨ ਉਨ੍ਹਾਂ ਨੇ (ਕਰਨਾਟਕ ਵਿੱਚ) ਮੁੱਖ ਮੰਤਰੀ ਬਦਲ ਦਿੱਤਾ¢ਪੱਛਮੀ ਏਸ਼ੀਆ ਸੰਘਰਸ਼ ਦੇ ਪਿਛੋਕੜ 'ਚ ਬੋਲਦੇ ਹੋਏ, ਜਿਸ ਨੇ ਅੰਤਰਰਾਸ਼ਟਰੀ ਤੇਲ ਅਤੇ ਗੈਸ ਸਪਲਾਈ ਲੜੀ ਨੂੰ ਵਿਗਾੜ ਦਿੱਤਾ ਹੈ, ਮੋਦੀ ਨੇ ਕਿਹਾ ਕਿ ਚੱਲ ਰਿਹਾ ਵਿਸ਼ਵਵਿਆਪੀ ਸੰਕਟ ਦਰਸਾਉਂਦਾ ਹੈ ਕਿ ਊਰਜਾ ਸਵੈ-ਨਿਰਭਰਤਾ ਕਿੰਨੀ ਮਹੱਤਵਪੂਰਨ ਹੈ ਅਤੇ ਉਨ੍ਹਾਂ 2014 ਤੋਂ ਭਾਰਤ ਦੀ ਸਮਰੱਥਾ ਨਿਰਮਾਣ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਕ ਪਾਸੇ ਅਸੀਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਤੇਲ ਅਤੇ ਗੈਸ ਦੀ ਸਪਲਾਈ ਸੁਰੱਖਿਅਤ ਕੀਤੀ ਅਤੇ ਦੂਜੇ ਪਾਸੇ, ਅਸੀਂ ਨਵਿਆਉਣਯੋਗ ਊਰਜਾ 'ਚ ਨਿਵੇਸ਼ ਨੂੰ ਇਤਿਹਾਸਕ ਪੱਧਰ ਤੱਕ ਵਧਾ ਦਿੱਤਾ ਹੈ | ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 'ਆਤਮ-ਨਿਰਭਰ ਭਾਰਤ' ਦੇ ਸੰਕਲਪ ਨੂੰ ਪਾਰਟੀ ਲਗਾਤਾਰ ਕਮਜ਼ੋਰ ਕਰ ਰਹੀ ਹੈ |

 

Ad Position 22
No active advertisement
ਪਿਛਲੀ ਖ਼ਬਰ ਪੀ.ਐੱਫ.ਆਈ. ਵਿਰੁੱਧ ਮਾਮਲਾ: ਐੱਨ.ਆਈ.ਏ. ਅਦਾਲਤ ਵਲੋਂ 26 ਮੁਲਜ਼ਮਾਂ ਵਿਰੁੱਧ ਦੋਸ਼ ਤੈਅ ਅਗਲੀ ਖ਼ਬਰ ਸਰਕਾਰ ਆਰਥਿਕ ਗਤੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ-ਵਿੱਤ ਮੰਤਰੀ
Ad Position 24