06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਰਕਾਰ ਆਰਥਿਕ ਗਤੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ-ਵਿੱਤ ਮੰਤਰੀ

ਨਵੀਂ ਦਿੱਲੀ, 5 ਜੂਨ (ਪੀ. ਟੀ. ਆਈ.)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਵਿਸ਼ਵਵਿਆਪੀ ਚੁਣੌਤੀਆਂ ਦੇ ਵਿਚਕਾਰ ਸਕਾਰਾਤਮਕ ਆਰਥਿਕ ਗਤੀ ਨੂੰ ਯਕੀਨੀ ਬਣਾਉਣ ਲਈ ਫੈਸਲਾਕੁਨ ਨੀਤੀਗਤ ਉਪਾਵਾਂ ਨਾਲ 'ਸੁਧਾਰ ਐਕਸਪ੍ਰੈਸ' ਨੂੰ ਹੋਰ ਅੱਗੇ ਵਧਾਉਣ ਲਈ ਵਚਨਬੱਧ ਹੈ | ਸੀਤਾਰਮਨ ਨੇ 'ਐਕਸ' ਉਤੇ ਇਕ ਪੋਸਟ 'ਚ ਪੱਛਮੀ ਏਸ਼ੀਆ ਸੰਘਰਸ਼ ਤੋਂ ਪੈਦਾ ਹੋਣ ਵਾਲੇ ਨਿਰੰਤਰ ਸਪਲਾਈ ਵਿਘਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਸਰਕਾਰੀ ਪ੍ਰਤੀਭੂਤੀਆਂ ਤੋਂ ਵਿਆਜ ਕਮਾਈ ਅਤੇ ਪੂੰਜੀ ਲਾਭ 'ਤੇ ਆਮਦਨ ਟੈਕਸ ਤੋਂ ਛੋਟ ਦਿੱਤੀ ਹੈ, ਕਿਉਂਕਿ ਇਹ ਰੁਪਏ 'ਤੇ ਦਬਾਅ ਦਾ ਮੁਕਾਬਲਾ ਕਰਨ ਲਈ ਵਿਦੇਸ਼ੀ ਪੂੰਜੀ ਨੂੰ ਆਕਰਸ਼ਿਤ ...

Ad Position 21
No active advertisement
ਅਜੀਤ ਡੈਸਕ 06-06-2026

ਨਵੀਂ ਦਿੱਲੀ, 5 ਜੂਨ (ਪੀ. ਟੀ. ਆਈ.)-ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਵਿਸ਼ਵਵਿਆਪੀ ਚੁਣੌਤੀਆਂ ਦੇ ਵਿਚਕਾਰ ਸਕਾਰਾਤਮਕ ਆਰਥਿਕ ਗਤੀ ਨੂੰ ਯਕੀਨੀ ਬਣਾਉਣ ਲਈ ਫੈਸਲਾਕੁਨ ਨੀਤੀਗਤ ਉਪਾਵਾਂ ਨਾਲ 'ਸੁਧਾਰ ਐਕਸਪ੍ਰੈਸ' ਨੂੰ ਹੋਰ ਅੱਗੇ ਵਧਾਉਣ ਲਈ ਵਚਨਬੱਧ ਹੈ | ਸੀਤਾਰਮਨ ਨੇ 'ਐਕਸ' ਉਤੇ ਇਕ ਪੋਸਟ 'ਚ ਪੱਛਮੀ ਏਸ਼ੀਆ ਸੰਘਰਸ਼ ਤੋਂ ਪੈਦਾ ਹੋਣ ਵਾਲੇ ਨਿਰੰਤਰ ਸਪਲਾਈ ਵਿਘਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਸਰਕਾਰੀ ਪ੍ਰਤੀਭੂਤੀਆਂ ਤੋਂ ਵਿਆਜ ਕਮਾਈ ਅਤੇ ਪੂੰਜੀ ਲਾਭ 'ਤੇ ਆਮਦਨ ਟੈਕਸ ਤੋਂ ਛੋਟ ਦਿੱਤੀ ਹੈ, ਕਿਉਂਕਿ ਇਹ ਰੁਪਏ 'ਤੇ ਦਬਾਅ ਦਾ ਮੁਕਾਬਲਾ ਕਰਨ ਲਈ ਵਿਦੇਸ਼ੀ ਪੂੰਜੀ ਨੂੰ ਆਕਰਸ਼ਿਤ ਕਰਨ ਲਈ ਜ਼ਰੂਰੀ ਸੀ¢ ਸਰਕਾਰ ਵਲੋਂ ਜਾਰੀ 5 ਜੂਨ ਦੇ ਇਕ ਗਜ਼ਟ ਨੋਟੀਫਿਕੇਸ਼ਨ ਅਨੁਸਾਰ 1 ਅਪ੍ਰੈਲ ਤੋਂ ਲਾਗੂ ਹੋਣ ਵਾਲੀ ਵਿਆਜ ਆਮਦਨ ਅਤੇ ਸਰਕਾਰੀ ਪ੍ਰਤੀਭੂਤੀਆਂ ਦੀ ਵਿਕਰੀ, ਐਕਸਚੇਂਜ ਜਾਂ ਟ੍ਰਾਂਸਫਰ ਤੋਂ ਪੈਦਾ ਹੋਣ ਵਾਲੇ ਪੂੰਜੀ ਲਾਭ 'ਤੇ ਟੈਕਸ ਛੋਟ ਪ੍ਰਦਾਨ ਕਰਨ ਲਈ ਆਮਦਨ ਟੈਕਸ ਐਕਟ 'ਚ ਸੋਧ ਕਰਨ ਲਈ ਇਕ ਆਰਡੀਨੈਂਸ ਜਾਰੀ ਕੀਤਾ ਹੈ¢ਇਹ ਛੋਟ 1 ਅਪ੍ਰੈਲ ਨੂੰ ਜਾਂ ਉਸ ਤੋਂ ਬਾਅਦ ਵਿਦੇਸ਼ੀ ਨਿਵੇਸ਼ਕਾਂ ਤੋਂ ਪ੍ਰਾਪਤ ਹੋਣ ਵਾਲੇ ਕਿਸੇ ਵੀ ਵਿਆਜ ਜਾਂ ਪੂੰਜੀ ਲਾਭ 'ਤੇ ਲਾਗੂ ਹੋਵੇਗੀ¢

Ad Position 22
No active advertisement
ਪਿਛਲੀ ਖ਼ਬਰ ਕੁਝ ਨਿਰਾਸ਼ਾਵਾਦੀ 'ਆਤਮ-ਨਿਰਭਰ ਭਾਰਤ' ਪਹਿਲਕਦਮੀ ਦਾ ਮਜ਼ਾਕ ਉਡਾਉਂਦੇ-ਪ੍ਰਧਾਨ ਮੰਤਰੀ ਅਗਲੀ ਖ਼ਬਰ ਭਾਰਤ ਨਾਲ ਦੁਵੱਲਾ ਵਪਾਰ ਸਮਝੌਤਾ ਟਰੰਪ ਪ੍ਰਸ਼ਾਸਨ ਦੀ ਤਰਜੀਹ-ਅਮਰੀਕੀ ਵਿਦੇਸ਼ ਵਿਭਾਗ
Ad Position 24