06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਭਾਰਤ ਨਾਲ ਜੰਗਬੰਦੀ 'ਚ ਦਖ਼ਲ ਲਈ ਟਰੰਪ ਦਾ ਹਮੇਸ਼ਾ ਧੰਨਵਾਦੀ ਰਹੇਗਾ ਪਾਕਿਸਤਾਨ-ਸ਼ਾਹਬਾਜ਼ ਸ਼ਰੀਫ਼

ਇਸਲਾਮਾਬਾਦ, 5 ਜੂਨ (ਏਜੰਸੀ)-ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ, ਭਾਰਤ ਦੇ ਨਾਲ ਜੰਗਬੰਦੀ ਕਰਾਉਣ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੀ ਸਮੇਂ 'ਤੇ ਕੀਤੇ ਗਏ ਦਖ਼ਲ ਲਈ ਹਮੇਸ਼ਾਂ ਧੰਨਵਾਦੀ ਰਹੇਗਾ | ਵੀਰਵਾਰ ਨੂੰ ਅਮਰੀਕੀ ਦੂਤਘਰ ਵਲੋਂ ਅਮਰੀਕੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮੌਕੇ ਕਰਵਾਏ ਇਕ ਪ੍ਰੋਗਰਾਮ 'ਚ ਸ਼ਾਹਬਾਜ਼ ਸ਼ਰੀਫ਼ ਨੇ ਪਾਕਿਸਤਾਨ-ਅਮਰੀਕਾ ਸੰਬੰਧਾਂ ਨੂੰ ਲਗਭਗ ਅੱਠ ਦਹਾਕਿਆਂ ਤੋਂ ਚੱਲੇ ਆ ਰਹੇ ਸੱਚੇ ਅਤੇ ਖ਼ਾਸ ਰਿਸ਼ਤਿਆਂ ਦੇ ਤੌਰ 'ਤੇ ਦੱਸਿਆ | ਪਿਛਲੇ ਸਾਲ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਚਾਰ ਦਿਨਾਂ ਤੱਕ ਚੱਲੇ ਸੈਨਿਕ ਟਕਰਾਅ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਟਰੰਪ ਦੇ ਦਖ਼ਲ ਨੇ ਦੁਸ਼ਮਣੀ ਖਤਮ ਕਰਨ 'ਚ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਲ ਪਹਿਲਗਾਮ ਘਟਨਾ ਦੇ ਬਾਅਦ ...

Ad Position 21
No active advertisement
ਅਜੀਤ ਡੈਸਕ 06-06-2026

ਇਸਲਾਮਾਬਾਦ, 5 ਜੂਨ (ਏਜੰਸੀ)-ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ ਨੇ ਕਿਹਾ ਕਿ ਪਾਕਿਸਤਾਨ, ਭਾਰਤ ਦੇ ਨਾਲ ਜੰਗਬੰਦੀ ਕਰਾਉਣ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੀ ਸਮੇਂ 'ਤੇ ਕੀਤੇ ਗਏ ਦਖ਼ਲ ਲਈ ਹਮੇਸ਼ਾਂ ਧੰਨਵਾਦੀ ਰਹੇਗਾ | ਵੀਰਵਾਰ ਨੂੰ ਅਮਰੀਕੀ ਦੂਤਘਰ ਵਲੋਂ ਅਮਰੀਕੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮੌਕੇ ਕਰਵਾਏ ਇਕ ਪ੍ਰੋਗਰਾਮ 'ਚ ਸ਼ਾਹਬਾਜ਼ ਸ਼ਰੀਫ਼ ਨੇ ਪਾਕਿਸਤਾਨ-ਅਮਰੀਕਾ ਸੰਬੰਧਾਂ ਨੂੰ ਲਗਭਗ ਅੱਠ ਦਹਾਕਿਆਂ ਤੋਂ ਚੱਲੇ ਆ ਰਹੇ ਸੱਚੇ ਅਤੇ ਖ਼ਾਸ ਰਿਸ਼ਤਿਆਂ ਦੇ ਤੌਰ 'ਤੇ ਦੱਸਿਆ | ਪਿਛਲੇ ਸਾਲ ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਚਾਰ ਦਿਨਾਂ ਤੱਕ ਚੱਲੇ ਸੈਨਿਕ ਟਕਰਾਅ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਟਰੰਪ ਦੇ ਦਖ਼ਲ ਨੇ ਦੁਸ਼ਮਣੀ ਖਤਮ ਕਰਨ 'ਚ ਅਹਿਮ ਭੂਮਿਕਾ ਨਿਭਾਈ | ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਲ ਪਹਿਲਗਾਮ ਘਟਨਾ ਦੇ ਬਾਅਦ ਭਾਰਤ ਵਲੋਂ ਬਿਨਾਂ ਭੜਕਾਏ ਕੀਤੀ ਗਈ ਕਾਰਵਾਈ ਦੇ ਬਾਅਦ ਰਾਸ਼ਟਰਪਤੀ ਟਰੰਪ ਦੇ ਸਹੀ ਸਮੇਂ 'ਤੇ ਅਤੇ ਸਭ ਤੋਂ ਫ਼ੈਸਲਾਕੁਨ ਦਖ਼ਲ ਕਾਰਨ ਹੀ ਪਿਛਲੇ ਸਾਲ 10 ਮਈ ਨੂੰ ਪਾਕਿਸਤਾਨ ਅਤੇ ਭਾਰਤ ਦਰਮਿਆਨ ਜੰਗਬੰਦੀ ਹੋਈ ਸੀ | ਸ਼ਾਹਬਾਜ਼ ਨੇ ਕਿਹਾ ਕਿ ਦੱਖਣੀ ਏਸ਼ੀਆ 'ਚ ਸ਼ਾਂਤੀ ਬਹਾਲ ਕਰਨ ਅਤੇ ਲੱਖਾਂ ਲੋਕਾਂ ਦੀ ਜਾਨ ਬਚਾਉਣ ਲਈ ਅਸੀਂ ਰਾਸ਼ਟਰਪਤੀ ਟਰੰਪ ਦੇ ਹਮੇਸ਼ਾਂ ਧੰਨਵਾਦੀ ਰਹਾਂਗੇ | ਇਸ ਸੰਦਰਭ 'ਚ ਉਨ੍ਹਾਂ ਨੂੰ ਹਮੇਸ਼ਾਂ ਸ਼ਾਂਤੀ ਦੇ ਦੂਤ ਦੇ ਤੌਰ 'ਤੇ ਯਾਦ ਕੀਤਾ ਜਾਵੇਗਾ | ਸ਼ਾਹਬਾਜ਼ ਨੇ ਟਰੰਪ ਦੀ ਅਨੋਖੀ ਲੀਡਰਸ਼ਿਪ ਸ਼ੈਲੀ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੇ ਵਾਸ਼ਿੰਗਟਨ ਦੇ ਅੰਤਰਰਾਸ਼ਟਰੀ ਜੁੜਾਅ ਅਤੇ ਆਪਣੇ ਹਿਤਾਂ ਨੂੰ ਅੱਗੇ ਵਧਾਉਣ ਦੇ ਕੰਮ 'ਚ ਊਰਜਾ ਅਤੇ ਸੰਕਲਪ ਦਾ ਸੰਚਾਰ ਕੀਤਾ ਹੈ | ਖੇਤਰੀ ਕੂਟਨੀਤੀ 'ਤੇ ਸ਼ਾਹਬਾਜ਼ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਅਮਰੀਕਾ ਅਤੇ ਈਰਾਨ ਦਰਮਿਆਨ ਸੰਪਰਕ ਬਣਾਉਣ 'ਚ ਭੂਮਿਕਾ ਨਿਭਾਅ ਰਿਹਾ ਹੈ | ਉਨ੍ਹਾਂ ਕਿਹਾ ਕਿ ਅਜੇ ਵੀ ਈਰਾਨ ਅਤੇ ਅਮਰੀਕਾ ਦੇ ਸਹਿਯੋਗ ਨਾਲ ਇਹ ਕੋਸ਼ਿਸ਼ਾਂ ਜਾਰੀ ਹਨ |

Ad Position 22
No active advertisement
ਪਿਛਲੀ ਖ਼ਬਰ ਮਨੀਪੁਰ 'ਚ ਹਥਿਆਰਬੰਦਾਂ ਵਲੋਂ ਕੀਤੇ ਹਮਲੇ 'ਚ ਔਰਤ ਸਮੇਤ ਤਿੰਨ ਦੀ ਮੌਤ ਅਗਲੀ ਖ਼ਬਰ ਇਸ ਸਾਲ ਅਮਰੀਕਾ ਤੋਂ 1,000 ਤੋਂ ਵੱਧ ਭਾਰਤੀ ਵਾਪਸ ਭੇਜੇ
Ad Position 24