06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਵਿਅਕਤੀ ਦਾ ਬੇ-ਰਹਿਮੀ ਨਾਲ ਕਤਲ

ਧਨੌਲਾ, 6 ਜੂਨ (ਜਤਿੰਦਰ ਸਿੰਘ ਧਨੌਲਾ)- ਮੰਡੀ ਧਨੌਲਾ ਦੇ ਵੱਡਾ ਡੇਰਾ ਦੇ ਵਸਨੀਕ ਤੇਜਿੰਦਰ ਦਾਸ ਬਾਵਾ ਪੁੱਤਰ ਰਾਲ੍ਹਾ ਦਾਸ ਦਾ ਬੀਤੀ ਰਾਤ ਕੁਝ ਵਿਅਕਤੀਆਂ ਵਲੋਂ ਟਰੈਕਟਰ ਦੇ ਹਲਾਂ...

Ad Position 21
No active advertisement
ਅਜੀਤ ਡੈਸਕ 06-06-2026

ਧਨੌਲਾ, 6 ਜੂਨ (ਜਤਿੰਦਰ ਸਿੰਘ ਧਨੌਲਾ)- ਮੰਡੀ ਧਨੌਲਾ ਦੇ ਵੱਡਾ ਡੇਰਾ ਦੇ ਵਸਨੀਕ ਤੇਜਿੰਦਰ ਦਾਸ ਬਾਵਾ ਪੁੱਤਰ ਰਾਲ੍ਹਾ ਦਾਸ ਦਾ ਬੀਤੀ ਰਾਤ ਕੁਝ ਵਿਅਕਤੀਆਂ ਵਲੋਂ ਟਰੈਕਟਰ ਦੇ ਹਲਾਂ ਹੇਠ ਦਰੜ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤੇਜਿੰਦਰ ਦਾਸ ਦੇ ਸਪੁੱਤਰ ਰਮਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜਿੰਦਰ ਦਾਸ ਕੱਲ੍ਹ ਸ਼ਾਮ ਆਪਣਾ ਖੇਤ ਵਾਹੁਣ ਲਈ ਮਸਕਟ ਸਕੂਲ ਦੇ ਨੇੜੇ ਪਿੰਡ ਅਤਰਗੜ੍ਹ ਆਪਣਾ ਖੇਤ ਬੌਹਣ ਲਈ ਗਿਆ ਸੀ। ਰਮਨ ਨੇ ਦੱਸਿਆ ਕਿ ਉਹ ਤੇ ਉਸ ਦਾ ਛੋਟਾ ਭਰਾ ਵੀ ਆਪਣੇ ਪਿਤਾ ਦੇ ਨਾਲ ਸਨ। ਰਮਨ ਨੇ ਦੱਸਿਆ ਕਿ ਪਿੰਡ ਅਤਰਗੜ੍ਹ ਦੇ ਵਸਨੀਕ ਭੋਲਾ, ਟੀਟੂ ਅਤੇ ਗਾਂਧੀ ਦਾ ਤੇਜਿੰਦਰ ਦਾਸ ਨਾਲ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲਿਆ ਆ ਰਿਹਾ ਸੀ, ਜਿਸ ਕਰਕੇ ਉਹ ਤਿੰਨੇ ਉਨ੍ਹਾਂ ਦੇ ਖੇਤ ਪੁੱਜ ਗਏ। ਰਮਨ ਨੇ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਨੇ ਉਨ੍ਹਾਂ ਦੇ ਪਿਤਾ ਤੇਜਿੰਦਰ ਦਾਸ ਦੀ ਬੇ-ਰਹਿਮੀ ਨਾਲ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਝਗੜੇ ਤੋਂ ਡਰਦੇ ਦੂਰ ਦੌੜ ਗਏ ਜਦਕਿ ਹਮਲਾਵਰਾਂ ਨੇ ਉਨ੍ਹਾਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਕਾਤਲਾਂ ਦੇ ਉੱਥੋਂ ਚਲੇ ਜਾਣ ’ਤੇ ਜਦ ਉਨ੍ਹਾਂ ਨੇ ਟਰੈਕਟਰ ਨੇੜੇ ਦੇਖਿਆ ਤਾਂ ਉਨ੍ਹਾਂ ਦੇ ਪਿਤਾ ਦਾ ਹਲਾਂ ਹੇਠਾਂ ਦਰੜ ਕੇ ਕਤਲ ਕੀਤਾ ਪਿਆ ਸੀ। ਉਨ੍ਹਾਂ ਪੰਜਾਬ ਪੁਲਿਸ ਤੋਂ ਮੰਗ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਪਿਤਾ ਦੇ ਕਾਤਲਾਂ ਨੂੰ ਸਖਤ ਤੋਂ ਸਜ਼ਾ ਸਖਤ ਸਜ਼ਾ ਦਿੱਤੀ ਜਾਵੇ। ਪੁਲਿਸ ਵਲੋਂ ਪੜਤਾਲ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਜੂਨ 84 ਘੱਲੂਘਾਰੇ ਦੌਰਾਨ ਗੋਲਾਬਾਰੀ ਨਾਲ ਜ਼ਖ਼ਮੀ ਹੋਏ ਪਾਵਨ ਸਰੂਪ ਦੇ ਸੰਗਤਾਂ ਨੂੰ ਕਰਵਾਏ ਜਾ ਰਹੇ ਹਨ ਦਰਸ਼ਨ ਅਗਲੀ ਖ਼ਬਰ ਕਾਕਰੋਚ ਜਨਤਾ ਪਾਰਟੀ ਨੂੰ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਦੀ ਮਿਲੀ ਇਜਾਜ਼ਤ
Ad Position 24