05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਕੰਡੀ ਕਨਾਲ ਨਹਿਰ ਵਿਚ ਨਹਾਉਂਦੇ 2 ਨੌਜਵਾਨਾਂ ਦੀ ਹੋਈ ਮੌਤ

ਹਰਿਆਣਾ (ਹੁਸ਼ਿਆਰਪੁਰ), 6 ਜੂਨ (ਹਰਮੇਲ ਸਿੰਘ ਖੱਖ) - ਅੱਜ ਪਿੰਡ ਗੱਜ ਵਿਖੇ ਕੰਢੀ ਕਨਾਲ ਨਹਿਰ ਵਿਚ ਨਹਾਉਦੇ ਚਾਰ ਨੌਜਵਾਨਾਂ ਵਿਚੋ ਦੋ ਦੀ ਨਹਿਰ ਵਿਚ ਡੁੱਬਣ ਨਾਲ ਮੌਤ ਹੋ ਜਾਣ ਅਤੇ ਦੋ ਨੌਜਵਾਨਾਂ ਦੇ ਵਾਲ ਵਾਲ...

Ad Position 21
No active advertisement
ਅਜੀਤ ਡੈਸਕ 06-06-2026

ਹਰਿਆਣਾ (ਹੁਸ਼ਿਆਰਪੁਰ), 6 ਜੂਨ (ਹਰਮੇਲ ਸਿੰਘ ਖੱਖ) - ਅੱਜ ਪਿੰਡ ਗੱਜ ਵਿਖੇ ਕੰਢੀ ਕਨਾਲ ਨਹਿਰ ਵਿਚ ਨਹਾਉਦੇ ਚਾਰ ਨੌਜਵਾਨਾਂ ਵਿਚੋ ਦੋ ਦੀ ਨਹਿਰ ਵਿਚ ਡੁੱਬਣ ਨਾਲ ਮੌਤ ਹੋ ਜਾਣ ਅਤੇ ਦੋ ਨੌਜਵਾਨਾਂ ਦੇ ਵਾਲ ਵਾਲ ਬਚਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਮਾਂ ਅੱਜ ਸ਼ਾਮ ਕਰੀਬ 4 ਵਜੇ ਚਾਰ ਨੌਜਵਾਨ ਦੀਪਕ ਕੁਮਾਰ ਪੁੱਤਰ ਮੋਹਣ ਲਾਲ ਵਾਸੀ ਨਿਊ ਪਾਰਕ ਗਰੀਨ ਟਾਂਡਾ, ਜਸਵੀਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਦਾਰਾਪੁਰ ਫਾਟਕ ਟਾਡਾਂ, ਪ੍ਰਭਜੋਤ ਸਿੰਘ ਪੁੱਤਰ ਗੁਰਮਿੰਦਰ ਸਿੰਘ ਵਾਸੀ ਹਰਸੀ ਪਿੰਡ ਅਤੇ ਸੰਤੋਸ਼ ਕੁਮਾਰ ਪੁੱਤਰ ਅਰੁਜਨ ਕੁਮਾਰ ਵਾਸੀ ਟਾਂਡਾ, ਜਿਨ੍ਹਾਂ ਦੀ ਉਮਰ ਕਰੀਬ 20-21 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਉਹ ਦੋ ਮੋਟਰਸਾਈਕਲਾਂ 'ਤੇ ਢੋਲਵਾਹਾ ਡੈਮ ਤੋਂ ਵਾਪਸ ਆਉਂਦੇ ਕੇਦਰੀ ਵਿਦਿਆਲਿਆ ਗੱਜ ਨਜ਼ਦੀਕ ਨਹਿਰ ਪੁਲ ਵਿਚ ਨਹਾਉਣ ਵੜ੍ਹ ਗਏ, ਜਿਨ੍ਹਾਂ ਵਿਚੋ ਦੀਪਕ ਕੁਮਾਰ ਅਤੇ ਸੰਤੋਸ ਕੁਮਾਰ ਵਾਲ ਵਾਲ ਬਚ ਗਏ, ਜਦਕਿ ਜਸਵੀਰ ਸਿੰਘ ਅਤੇ ਪ੍ਰਭਜੋਤ ਸਿੰਘ ਪਾਣੀ ਦੇ ਤੇਜ ਬਹਾਅ ਦੇ ਕਾਰਨ ਰੁੜ੍ਹ ਗਏ।

Ad Position 22
No active advertisement
ਪਿਛਲੀ ਖ਼ਬਰ ਜੂਨੀਅਰ ਏਸ਼ੀਆ ਕੱਪ 'ਚ ਗੋਲਡ ਮੈਡਲ' ਜਿੱਤਣ ਵਾਲੀ ਭਾਰਤੀ ਜੂਨੀਅਰ ਹਾਕੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ - ਮੁੱਖ ਮੰਤਰੀ... ਅਗਲੀ ਖ਼ਬਰ ਲਾਇਸੰਸੀ ਪਿਸਤੌਲ ਸਾਫ ਕਰਦੇ ਸਮੇਂ ਚੱਲੀ ਗੋਲੀ, 22 ਸਾਲਾ ਨੌਜਵਾਨ ਗੰਭੀਰ ਜ਼ਖ਼ਮੀ
Ad Position 24