04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਕਾਰ ਅਤੇ ਸਕੂਟਰੀ ਦੀ ਟੱਕਰ ਦੌਰਾਨ ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ

ਟੱਲੇਵਾਲ 7 ਜੂਨ (ਸੋਨੀ ਚੀਮਾ)- ਜਿਲ੍ਹਾ ਬਰਨਾਲਾ ਦੇ ਪਿੰਡ ਚੂੰਘਾ ਅਤੇ ਬਖ਼ਤਗੜ੍ਹ ਵਿਚਕਾਰ ਨੈਸ਼ਨਲ ਹਾਈਵੇ ਤੇ...

Ad Position 21
No active advertisement
ਅਜੀਤ ਡੈਸਕ 07-06-2026

ਟੱਲੇਵਾਲ 7 ਜੂਨ (ਸੋਨੀ ਚੀਮਾ)- ਜਿਲ੍ਹਾ ਬਰਨਾਲਾ ਦੇ ਪਿੰਡ ਚੂੰਘਾ ਅਤੇ ਬਖ਼ਤਗੜ੍ਹ ਵਿਚਕਾਰ ਨੈਸ਼ਨਲ ਹਾਈਵੇ ਤੇ ਬਣੇ ਫੁੱਟਪਾਥ ਦੇ ਆਰਜੀ ਲਾਂਘੇ ਕਾਰਨ ਇਕ ਹੋਰ ਭਿਆਨਕ ਹਾਦਸਾ ਵਾਪਰ ਗਿਆ। ਜਿਸ ਦੌਰਾਨ ਇਕ ਔਰਤ ਦੀ ਮੌਤ ਅਤੇ ਇਕ 15 ਸਾਲਾਂ ਲੜਕਾ ਗੰਭੀਰ ਜਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਚੌਂਕੀ ਪੱਖੋ ਕੈਂਚੀਆਂ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸ਼ਹਿਣਾ ਨਾਲ ਸਬੰਧਤ ਇਕ ਔਰਤ ਜਸਪਾਲ ਕੌਰ ਪਤਨੀ ਧਰਮਾ ਸਿੰਘ ਆਪਣੇ ਪੁੱਤਰ ਸਹਿਜ ਸਿੰਘ 15 ਸਾਲ ਨਾਲ ਸ਼ਹਿਣਾ ਤੋਂ ਵਾਇਆ ਚੂੰਘਾ, ਬਖਤਗੜ੍ਹ ਵੱਲ ਜਾ ਰਹੀ ਸੀ, ਤਾਂ ਜਦ ਸਕੂਟਰੀ ਰਾਹੀ ਆਰਜੀ ਲਾਂਘਾ ਲੰਘਣ ਲੱਗੇ ਤਾਂ ਮੋਗਾ ਸਾਇਡ ਤੋਂ ਆ ਰਹੀ ਸਵਿਫ਼ਟ ਡਿਜਾਇਰ ਕਾਰ ਜਿਸ ਨੂੰ ਕਿ ਸਮਸੇਰ ਸਿੰਘ ਪੁੱਤਰ ਗੁਰਦਰਸ਼ਨ ਸਿੰਘ ਵਾਸ਼ੀ ਧਰਮਕੋਟ ਚਲਾ ਰਿਹਾ ਸੀ, ਦੀ ਲਪੇਟ ਵਿਚ ਆ ਗਏ। ਜਿਸ ਕਾਰਨ ਭਿਆਨਕ ਟੱਕਰ ਦੇ ਚੱਲਦਿਆਂ ਜਸਪਾਲ ਕੌਰ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਅਤੇ ਉਸ ਦਾ ਪੁੱਤਰ ਸਹਿਜ ਸਿੰਘ ਗੰਭੀਰ ਹਾਲਤ ਵਿਚ ਜਖ਼ਮੀ ਹੋ ਗਿਆ। ਜਿਸ ਨੂੰ ਏਮਜ ਹਸਪਤਾਲ ਵਿਖੇ ਰੈਫ਼ਰ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਨਿਰੰਕਾਰੀ ਮਿਸ਼ਨ ਵਲੋਂ ਖੂਨਦਾਨ ਕੈਂਪ ਆਯੋਜਿਤ ਅਗਲੀ ਖ਼ਬਰ ਇੰਡੀਆ ਗਠਬੰਧਨ 'ਚ ਬੈਠਕ ਤੋਂ ਪਹਿਲਾਂ ਮਤਭੇਦ, ਡੀ.ਐਮ.ਕੇ. ਅਤੇ 'ਆਪ' ਨੇ ਕੀਤਾ ਬਾਈਕਾਟ
Ad Position 24