03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਇਰਾਕ ਦੇ ਸਟਾਰ ਫੁੱਟਬਾਲਰ ਨੂੰ ਅਮਰੀਕੀ ਹਵਾਈ ਅੱਡੇ 'ਤੇ ਹਿਰਾਸਤ 'ਚ ਲਿਆ

ਸ਼ਿਕਾਗੋ, 7 ਜੂਨ (ਇੰਟ.)-ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਅਮਰੀਕਾ 'ਚ ਨਵਾਂ ਵਿਵਾਦ ਖੜ੍ਹਾ ਹੋ ਗਿਆ | ਇਰਾਕ ਦੇ ਸਟਾਰ ਸਟ੍ਰਾਈਕਰ, ਅਯਮਨ ਹੁਸੈਨ ਨੂੰ ਅਮਰੀਕਾ ਪਹੁੰਚਣ 'ਤੇ ਹਿਰਾਸਤ 'ਚ ਲੈ ਲਿਆ ਗਿਆ ਤੇ ਹਵਾਈ ਅੱਡੇ 'ਤੇ ਲਗਭਗ 7 ਘੰਟੇ ਪੁੱਛਗਿੱਛ ਕੀਤੀ ਗਈ | ਹੁਸੈਨ, ਇਰਾਕ ਦੇ ਸਭ ਤੋਂ ਮਹੱਤਵਪੂਰਨ ਖਿਡਾਰੀਆਂ ਵਿਚੋਂ ਇਕ ਤੇ ਜਿਸਦੇ ਗੋਲ ਨੇ ਦੇਸ਼ ਦੀ ਵਿਸ਼ਵ ਕੱਪ ਦੀ ਜਗ੍ਹਾ ਸੁਰੱਖਿਅਤ ਕੀਤੀ ਸੀ, ਨੂੰ ਸ਼ਨੀਵਾਰ ਸਵੇਰੇ ਸ਼ਿਕਾਗੋ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਿਰਾਸਤ ਵਿੱਚ ਲੈਣ ਤੋਂ ਬਾਅਦ ਆਖਰਕਾਰ ਅਮਰੀਕਾ 'ਚ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ | ਇਸ ਤੋਂ ਇਲਾਵਾ...

Ad Position 21
No active advertisement
ਅਜੀਤ ਡੈਸਕ 08-06-2026

ਸ਼ਿਕਾਗੋ, 7 ਜੂਨ (ਇੰਟ.)-ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਅਮਰੀਕਾ 'ਚ ਨਵਾਂ ਵਿਵਾਦ ਖੜ੍ਹਾ ਹੋ ਗਿਆ | ਇਰਾਕ ਦੇ ਸਟਾਰ ਸਟ੍ਰਾਈਕਰ, ਅਯਮਨ ਹੁਸੈਨ ਨੂੰ ਅਮਰੀਕਾ ਪਹੁੰਚਣ 'ਤੇ ਹਿਰਾਸਤ 'ਚ ਲੈ ਲਿਆ ਗਿਆ ਤੇ ਹਵਾਈ ਅੱਡੇ 'ਤੇ ਲਗਭਗ 7 ਘੰਟੇ ਪੁੱਛਗਿੱਛ ਕੀਤੀ ਗਈ | ਹੁਸੈਨ, ਇਰਾਕ ਦੇ ਸਭ ਤੋਂ ਮਹੱਤਵਪੂਰਨ ਖਿਡਾਰੀਆਂ ਵਿਚੋਂ ਇਕ ਤੇ ਜਿਸਦੇ ਗੋਲ ਨੇ ਦੇਸ਼ ਦੀ ਵਿਸ਼ਵ ਕੱਪ ਦੀ ਜਗ੍ਹਾ ਸੁਰੱਖਿਅਤ ਕੀਤੀ ਸੀ, ਨੂੰ ਸ਼ਨੀਵਾਰ ਸਵੇਰੇ ਸ਼ਿਕਾਗੋ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਿਰਾਸਤ ਵਿੱਚ ਲੈਣ ਤੋਂ ਬਾਅਦ ਆਖਰਕਾਰ ਅਮਰੀਕਾ 'ਚ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ | ਇਸ ਤੋਂ ਇਲਾਵਾ ਇਰਾਕੀ ਰਾਸ਼ਟਰੀ ਟੀਮ ਦੇ ਫੋਟੋਗ੍ਰਾਫਰ ਤਲਾਲ ਸਲਾਹ ਨੂੰ 10 ਘੰਟਿਆਂ ਤੋਂ ਵੱਧ ਸਮੇਂ ਲਈ ਹਿਰਾਸਤ 'ਚ ਲਿਆ ਗਿਆ ਤੇ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ | ਇਰਾਕੀ ਓਲੰਪਿਕ ਕਮੇਟੀ ਦੇ ਇਕ ਅਧਿਕਾਰੀ ਤੇ ਰਾਸ਼ਟਰੀ ਫੁੱਟਬਾਲ ਟੀਮ ਦੇ ਨਜ਼ਦੀਕੀ ਸੰਪਰਕ 'ਚ ਰਹਿਣ ਵਾਲੇ ਨੇ ਕਿਹਾ ਕਿ ਲੰਬੀ ਪੁੱਛਗਿੱਛ ਦੌਰਾਨ ਹੁਸੈਨ ਦੇ ਫੋਨ ਦੀ ਵੀ ਜਾਂਚ ਕੀਤੀ ਗਈ | ਇਸ ਘਟਨਾ ਬਾਰੇ ਇਰਾਕੀ ਫੁੱਟਬਾਲ ਐਸੋਸੀਏਸ਼ਨ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ, ਜਦੋਂ ਕਿ ਯੂ.ਐਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਅਤੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ ਨੇ ਵੀ ਹਿਰਾਸਤ ਦੀਆਂ ਰਿਪੋਰਟਾਂ 'ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ | ਜ਼ਿਕਰਯੋਗ ਹੈ ਕਿ 11 ਜੂਨ ਤੋਂ ਸ਼ੁਰੂ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਅਮਰੀਕਾ, ਕੈਨੇਡਾ ਤੇ ਮੈਕਸੀਕੋ ਸਾਂਝੇ ਤੌਰ 'ਤੇ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਨੇ ਲਾਰਡਜ਼ ਵਿਖੇ ਨਿਊਜ਼ੀਲੈਂਡ ਨੂੰ 115 ਦÏੜਾਂ ਨਾਲ ਹਰਾਇਆ ਅਗਲੀ ਖ਼ਬਰ ਸਿਨੀਆਕੋਵਾ ਅਤੇ ਟਾਊਨਸੇਂਡ ਨੇ ਫ੍ਰੈਂਚ ਓਪਨ ਮਹਿਲਾ ਡਬਲਜ਼ ਖਿਤਾਬ ਜਿੱਤਿਆ
Ad Position 24