ਢਿਲਵਾਂ (ਕਪੂਰਥਲਾ) 9 ਜੂਨ (ਪ੍ਰਵੀਨ ਕੁਮਾਰ) - ਸੂਬਾ ਸਰਕਾਰ ਵਲੋਂ ਝੋਨੇ ਦੀ ਲਵਾਈ ਲਈ ਬਣਾਏ ਗਏ ਜ਼ੋਨਾਂ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਜ਼ੋਨ ਲਈ ਝੋਨੇ ਦੀ ਲਵਾਈ ਲਈ ਨਿਰਧਾਰਿਤ ਕੀਤੀ ਅੱਜ ਦੀ ਮਿਤੀ ਤੋਂ ਬਲਾਕ ਢਿਲਵਾਂ ਅਧੀਨ ਆਉਂਦੇ ਖੇਤਰਾਂ ਵਿਚ ਕਿਸਾਨਾਂ ਵਲੋਂ ਝੋਨੇ ਦੀ ਲਵਾਈ ਸ਼ੁਰੂ ਕਰ ਦਿਤੀ ਗਈ ਹੈ ।ਦੱਸਣਯੋਗ ਹੈ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਝੋਨੇ ਦੀ ਲਵਾਈ ਲਈ ਵੱਖ ਵੱਖ ਜਿਲ੍ਹਿਆਂ ਨੂੰ ਜ਼ੋਨਾਂ ਵਿਚ ਵੰਡਿਆ ਗਿਆ ਸੀ ਤੇ ਕਿਸਾਨਾਂ ਵਲੋਂ ਵੀ ਮਹਿਕਮੇ ਦਾ ਸਾਥ ਦਿੰਦਿਆਂ ਜ਼ੋਨ ਵਾਇਜ਼ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕੀਤਾ ਹੈ ਤੇ ਇਸੇ ਤਹਿਤ ਢਿਲਵਾਂ ਨਜ਼ਦੀਕ ਅੱਜ ਕਿਸਾਨ ਅਵਤਾਰ ਸਿੰਘ ਬਿੱਟੂ ਵਲੋਂ ਆਪਣੇ ਖੇਤਾਂ ਵਿਚ ਝੋਨੇ ਦੀ ਲਵਾਈ ਸ਼ੁਰੂ ਕੀਤੀ ਗਈ ਹੈ ।
ਤਾਜ਼ਾ ਖ਼ਬਰਾਂ
Free
ਢਿਲਵਾਂ ਨਜ਼ਦੀਕ ਅੱਜ ਤੋਂ ਝੋਨੇ ਦੀ ਲਵਾਈ ਹੋਈ ਸ਼ੁਰੂ
ਢਿਲਵਾਂ (ਕਪੂਰਥਲਾ) 9 ਜੂਨ (ਪ੍ਰਵੀਨ ਕੁਮਾਰ) - ਸੂਬਾ ਸਰਕਾਰ ਵਲੋਂ ਝੋਨੇ ਦੀ ਲਵਾਈ ਲਈ ਬਣਾਏ ਗਏ ਜ਼ੋਨਾਂ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਜ਼ੋਨ ਲਈ ਝੋਨੇ ਦੀ ਲਵਾਈ ਲਈ ਨਿਰਧਾਰਿਤ ਕੀਤੀ ਅੱਜ ਦੀ...
ਅਜੀਤ ਡੈਸਕ
09-06-2026