29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਦਸ਼ਮੇਸ਼ ਕੁਸ਼ਤੀ ਅਖਾੜਾ ਦਿਆਲਪੁਰਾ ਦਾ ਪਹਿਲਵਾਨ ਰਾਜਬੀਰ ਸਿੰਘ ਕਰੇਗਾ ਏਸ਼ੀਆ ਚੈਂਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ

ਜ਼ੀਰਕਪੁਰ, 9 ਜੂਨ (ਮਨਿੰਦਰ ਸਿੰਘ)- ਦਸ਼ਮੇਸ਼ ਕੁਸ਼ਤੀ ਅਖਾੜਾ ਦਿਆਲਪੁਰਾ ਦਾ ਪਹਿਲਵਾਨ ਰਾਜਵੀਰ ਸਿੰਘ...

Ad Position 21
No active advertisement
ਅਜੀਤ ਡੈਸਕ 09-06-2026

ਜ਼ੀਰਕਪੁਰ, 9 ਜੂਨ (ਮਨਿੰਦਰ ਸਿੰਘ)- ਦਸ਼ਮੇਸ਼ ਕੁਸ਼ਤੀ ਅਖਾੜਾ ਦਿਆਲਪੁਰਾ ਦਾ ਪਹਿਲਵਾਨ ਰਾਜਵੀਰ ਸਿੰਘ ਥਾਈਲੈਂਡ ਵਿਖੇ ਹੋਣ ਵਾਲੀ ਅੰਡਰ-15 ਏਸ਼ੀਆ ਕੁਸ਼ਤੀ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗਾ, ਜੋ ਕਿ ਪੁਆਧ ਇਲਾਕੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਰਾਜਵੀਰ ਸਿੰਘ ਇੱਕੋ-ਇੱਕ ਪਹਿਲਵਾਨ ਹੈ, ਜੋ ਭਾਰਤ ਦੀ ਟੀਮ ਵਿਚ ਪੰਜਾਬੀ ਪਹਿਲਵਾਨ ਵਜੋਂ ਕੁਸ਼ਤੀ ਲੜੇਗਾ।

ਦਸ਼ਮੇਸ਼ ਕੁਸ਼ਤੀ ਅਖਾੜਾ ਦਿਆਲਪੁਰਾ ਦੇ ਸੰਚਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਵੀਰ ਸਿੰਘ ਕੁਸ਼ਤੀ ਕੋਚ ਰਿੰਕੂ ਸ਼ਰਮਾ ਕੋਲੋਂ ਲਗਾਤਾਰ ਅੱਠ ਸਾਲਾਂ ਤੋਂ ਟਰੇਨਿੰਗ ਲੈਣ ਮਗਰੋਂ ਅੱਜ ਇਸ ਮੁਕਾਮ 'ਤੇ ਪਹੁੰਚਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੋਚ ਰਿੰਕੂ ਸ਼ਰਮਾ ਨੇ ਦੱਸਿਆ ਕਿ 25 ਜੂਨ ਤੋਂ 5 ਜੁਲਾਈ ਤੱਕ ਚਲਣ ਵਾਲੀ ਏਸ਼ੀਆ ਚੈਂਪੀਅਨਸ਼ਿਪ ਵਿਚ ਵੀ ਰਾਜਵੀਰ ਸਿੰਘ ਵਧੀਆ ਪ੍ਰਦਰਸ਼ਨ ਕਰੇਗਾ।

ਇਸ ਮੌਕੇ ਦਸ਼ਮੇਸ਼ ਕੁਸ਼ਤੀ ਅਖਾੜਾ ਦਿਆਲਪੁਰਾ ਦੇ ਪ੍ਰਬੰਧਕ ਪ੍ਰਧਾਨ ਰਜਿੰਦਰ ਕੁਮਾਰ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ, ਸਕੱਤਰ ਜਗਵਿੰਦਰ ਸਿੰਘ ਛੱਤ, ਖਜ਼ਾਨਚੀ ਜਗਦੀਪ ਸਿੰਘ ਅਤੇ ਮੈਂਬਰ ਜਸਵੀਰ ਸਿੰਘ ਤੇ ਰੁਲਦਾ ਸਿੰਘ ਨੇ ਰਾਜਵੀਰ ਸਿੰਘ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਸਾਂਝੀ ਕੀਤੀ ਅਤੇ ਕਿਹਾ ਕਿ ਇਸ ਪ੍ਰਾਪਤੀ ਪਿੱਛੇ ਜਿੱਥੇ ਕੋਚ ਰਿੰਕੂ ਸ਼ਰਮਾ ਤੇ ਰਾਜਵੀਰ ਦੀ ਮਿਹਨਤ ਦਾ ਬਹੁਤ ਵੱਡਾ ਯੋਗਦਾਨ ਹੈ, ਉੱਥੇ ਪੁਆਧ ਇਲਾਕੇ ਦੇ ਪਿਆਰ ਕਰਨ ਵਾਲੇ ਲੋਕਾਂ ਅਤੇ ਪਿੰਡ ਦਿਆਲਪੁਰਾ ਦੇ ਵਸਨੀਕਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ।

Ad Position 22
No active advertisement
ਪਿਛਲੀ ਖ਼ਬਰ ਪਿੰਡ ਕਲੇਰ ਕਲਾਂ ਵਿਖੇ ਟਰੈਕਟਰ ਪਲਟਣ ਨਾਲ ਕਿਸਾਨ ਹਰਜੀਤ ਸਿੰਘ ਦੀ ਮੌਤ ਅਗਲੀ ਖ਼ਬਰ ਬਿਜਲੀ ਕਾਮਿਆਂ ਤੇ ਪੁਲਿਸ ਵਲੋਂ ਕੀਤੇ ਗਏ ਤਸ਼ੱਦਦ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕਰਦੀ- ਜ਼ਿਲ੍ਹਾ ਕਨਵੀਨਰ ਪਰਮਿੰਦਰਜੀਤ...
Ad Position 24