29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਦਿੱਲੀ ’ਚ ਕੂੜੇ ਦਾ ਸੰਕਟ ਗੰਭੀਰ ! ਨਵੇਂ ਪ੍ਰੋਸੈਸਿੰਗ ਪਲਾਂਟਾਂ ਲਈ MCD ਨੇ ਮੰਗੀ ਜ਼ਮੀਨ

ਨਵੀਂ ਦਿੱਲੀ, 29 ਅਕਤੂਬਰ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੂੜੇ ਦੇ ਨਿਬੇੜੇ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਸ਼ਹਿਰ ਵਿਚ ਰੋਜ਼ਾਨਾ ਲਗਭਗ 13,500 ਟਨ ਕੂੜਾ ਪੈਦਾ ਹੁੰਦਾ ਹੈ, ਪਰ ਇਸਵਿੱਚੋਂ ਸਿਰਫ਼ 57 ਫੀਸਦੀ ਕੂੜੇ ਦੀ ਹੀ ਪ੍ਰੋਸੈਸਿੰਗ ਹੋ ਰਹੀ ਹੈ। ਇਸ ਸੰਕਟ ਨਾਲ ਨਜਿੱਠਣ ਲਈ ਦਿੱਲੀ ਨਗਰ ਨਿਗਮ (MCD) ਨੇ ਚਾਰ ਨਵੇਂ ਕੂੜਾ ਪ੍ਰੋਸੈਸਿੰਗ ਪਲਾਂਟ ਸਥਾਪਤ ਕਰਨ ਵਾਸਤੇ ਦਿੱਲੀ ਵਿਕਾਸ ਅਥਾਰਟੀ ...

Ad Position 21
No active advertisement
ਅਜੀਤ ਡੈਸਕ 29-10-2026

ਨਵੀਂ ਦਿੱਲੀ, 29 ਅਕਤੂਬਰ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੂੜੇ ਦੇ ਨਿਬੇੜੇ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਸ਼ਹਿਰ ਵਿਚ ਰੋਜ਼ਾਨਾ ਲਗਭਗ 13,500 ਟਨ ਕੂੜਾ ਪੈਦਾ ਹੁੰਦਾ ਹੈ, ਪਰ ਇਸਵਿੱਚੋਂ ਸਿਰਫ਼ 57 ਫੀਸਦੀ ਕੂੜੇ ਦੀ ਹੀ ਪ੍ਰੋਸੈਸਿੰਗ ਹੋ ਰਹੀ ਹੈ। ਇਸ ਸੰਕਟ ਨਾਲ ਨਜਿੱਠਣ ਲਈ ਦਿੱਲੀ ਨਗਰ ਨਿਗਮ (MCD) ਨੇ ਚਾਰ ਨਵੇਂ ਕੂੜਾ ਪ੍ਰੋਸੈਸਿੰਗ ਪਲਾਂਟ ਸਥਾਪਤ ਕਰਨ ਵਾਸਤੇ ਦਿੱਲੀ ਵਿਕਾਸ ਅਥਾਰਟੀ (DDA) ਅਤੇ ਦਿੱਲੀ ਸ਼ਹਿਰੀ ਆਸਰਾ ਸੁਧਾਰ ਬੋਰਡ (DUSIB) ਤੋਂ ਜ਼ਮੀਨ ਦੀ ਮੰਗ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ, ਦਿੱਲੀ ਦੀਆਂ ਮੌਜੂਦਾ ਕੂੜਾ ਡੰਪਿੰਗ ਸਾਈਟਾਂ ਆਪਣੀ ਸਮਰੱਥਾ ਦੇ ਆਖਰੀ ਪੜਾਅ ’ਤੇ ਪਹੁੰਚ ਚੁੱਕੀਆਂ ਹਨ। ਇਸ ਦੇ ਬਾਵਜੂਦ ਰੋਜ਼ਾਨਾ ਲਗਭਗ 5,800 ਟਨ ਅਜਿਹਾ ਕੂੜਾ ਇਕੱਠਾ ਹੋ ਰਿਹਾ ਹੈ, ਜਿਸ ਦਾ ਅਜੇ ਤੱਕ ਨਿਬੇੜਾ ਨਹੀਂ ਕੀਤਾ ਜਾ ਸਕਿਆ।

ਕੂੜੇ ਦੀ ਵਧਦੀ ਮਾਤਰਾ ਅਤੇ ਪ੍ਰੋਸੈਸਿੰਗ ਦੀ ਘੱਟ ਸਮਰੱਥਾ ਕਾਰਨ ਪ੍ਰਸ਼ਾਸਨ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਨਵੇਂ ਪਲਾਂਟ ਸਥਾਪਤ ਹੋਣ ਨਾਲ ਕੂੜੇ ਦੇ ਵਿਗਿਆਨਕ ਨਿਬੇੜੇ ਦੀ ਸਮਰੱਥਾ ਵਧਾਉਣ ਅਤੇ ਲੈਂਡਫਿਲ ਸਾਈਟਾਂ ’ਤੇ ਪੈ ਰਹੇ ਦਬਾਅ ਨੂੰ ਘਟਾਉਣ ਵਿਚ ਮਦਦ ਮਿਲ ਸਕਦੀ ਹੈ।

ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਹਨ ਕਿ DDA ਅਤੇ DUSIB ਵਲੋਂ ਨਵੇਂ ਪਲਾਂਟਾਂ ਲਈ ਜ਼ਮੀਨ ਕਦੋਂ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਦਿੱਲੀ ਵਿਚ ਕੂੜੇ ਦੀ ਸਮੱਸਿਆ ਨਾਲ ਨਜਿੱਠਣ ਲਈ ਅਗਲੇ ਕਦਮ ਕਿੰਨੀ ਤੇਜ਼ੀ ਨਾਲ ਚੁੱਕੇ ਜਾਂਦੇ ਹਨ।

Ad Position 22
No active advertisement
ਪਿਛਲੀ ਖ਼ਬਰ ਵੱਡੀ ਮਾਤਰਾ ਵਿਚ ਈਥਾਨੋਲ ਬਰਾਮਦ ਅਗਲੀ ਖ਼ਬਰ ਚਿਰੰਜੀਵੀ ਦੀ OTT ’ਤੇ ਧਮਾਕੇਦਾਰ ਐਂਟਰੀ! ਨੈੱਟਫਲਿਕਸ ਨੇ ‘ਮੈਗਾਵਰਸ’ ਦਾ ਪਹਿਲਾ ਪੋਸਟਰ ਕੀਤਾ ਜਾਰੀ
Ad Position 24