ਬਿਆਸ 29 ਅਕਤੂਬਰ (ਨਰਿੰਦਰ ਸਿੰਘ)-ਹਰਿਆਣਾ ਤੋਂ ਆ ਰਹੇ ਇਕ ਟਰੱਕ ਨੰਬਰ ਪੀ.ਬੀ. 65 ਏ. ਯੂ. 3421 ਵਿਚੋਂ 30 ਲੱਖ 80 ਹਜ਼ਾਰ ਮਿਲੀ ਲੀਟਰ ਈਥਾਨੋਲ ਹੋਈ ਬਰਾਮਦ ਜੋ ਕਿ ਬਹੁਤ ਵੱਡੀ ਮਾਤਰਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਸਭ ਤੋਂ ਵੱਡੀ ਰਿਕਵਰੀ ਮੰਨੀ ਜਾ ਰਹੀ ਹੈ। ਇਹ ਸਪੈਸ਼ਲ ਕੇਸ ਵਿਚ ਐਸ.ਪੀ.ਡੀ. ਰਮਨਦੀਪ ਸਿੰਘ, ਡੀ.ਐਸ.ਪੀ ਬਾਬਾ ਬਕਾਲਾ ਸੁਖਪਾਲ ਸਿੰਘ, ਡੀ.ਐਸ.ਪੀ. ਡੀ. ਗੁਰਵਿੰਦਰ ਨਾਗਰਾ ਜੀ, ਡੀ.ਆਈ.ਜੀ ਟੀਮ ਇੰਚਾਰਜ ਮਨਮੀਤ, ਐਸ.ਐਚ.ਓ ਬਿਆਸ ਮੁਖਤਿਆਰ ਸਿੰਘ ਵਲੋਂ ਪੂਰਾ ਯੋਗਦਾਨ ਰਿਹਾ। ਐਫ.ਆਈ.ਆਰ ਨੰਬਰ 336/26 ਐਕਸਾਈਜ਼ ਐਕਟ ਦੇ ਅਧੀਨ ਦਰਜ ਕੀਤੀ ਗਈ। 17000 ਦੇ ਕਰੀਬ ਬੋਤਲਾਂ ਇਸ ਈਥਾਨੋਲ ਤੋਂ ਤਿਆਰ ਕਰਕੇ ਤਿਉਹਾਰੀ ਸੀਜਨ ਦਿਵਾਲੀ ਉੱਤੇ ਆਮ ਲੋਕਾਂ ਨੂੰ ਇਹ ਸੇਲ ਕੀਤੀ ਜਾਣੀ ਸੀ, ਜੋ ਕਿ ਸਾਡੇ ਪੁਲਿਸ ਅਫਸਰਾਂ ਨੇ ਇਸ ਨੂੰ ਪ੍ਰੀਵੈਂਟ ਕਰ ਲਿਆ ਹੈ। ਦੋ ਕਿੰਗ ਪਿਨ ਜਤਿੰਦਰ ਅਤੇ ਰਾਜੂ ਨੂੰ ਇਸ ਵਿਚ ਨੋਮੀਨੇਟ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਜਤਿੰਦਰ ਤੇ ਪਹਿਲਾਂ ਵੀ ਐਨ.ਡੀ.ਪੀ.ਐਸ ਅਧੀਨ ਦੋ ਪਰਚੇ ਅਤੇ ਇਕ ਐਕਸਾਈਜ਼ ਦਾ ਪਰਚਾ ਦਰਜ ਹੈ।
ਤਾਜ਼ਾ ਖ਼ਬਰਾਂ
Free
ਵੱਡੀ ਮਾਤਰਾ ਵਿਚ ਈਥਾਨੋਲ ਬਰਾਮਦ
ਬਿਆਸ 29 ਅਕਤੂਬਰ (ਨਰਿੰਦਰ ਸਿੰਘ)-ਹਰਿਆਣਾ ਤੋਂ ਆ ਰਹੇ ਇਕ ਟਰੱਕ ਨੰਬਰ ਪੀ.ਬੀ. 65 ਏ. ਯੂ. 3421 ਵਿਚੋਂ 30 ਲੱਖ 80 ਹਜ਼ਾਰ ਮਿਲੀ ਲੀਟਰ ਈਥਾਨੋਲ ਹੋਈ ਬਰਾਮਦ ਜੋ ਕਿ ਬਹੁਤ ਵੱਡੀ ਮਾਤਰਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਸਭ ਤੋਂ ਵੱਡੀ ਰਿਕਵਰੀ ਮੰਨੀ ਜਾ ਰਹੀ ਹੈ। ਇਹ ਸਪੈਸ਼ਲ ਕੇਸ ਵਿਚ ਐਸ.ਪੀ.ਡੀ. ਰਮਨਦੀਪ ਸਿੰਘ, ...
ਅਜੀਤ ਡੈਸਕ
29-10-2026