29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਲੁਧਿਆਣਾ 'ਚ ਜਵੈਲਰ ਨੂੰ ਲੱਗਾ 5 ਲੱਖ ਦਾ ਚੂਨਾ, ਗੋਲਡ ਸੈੱਟ ਲੈ ਕੇ ਫ਼ਰਾਰ ਹੋਇਆ ਨੌਜਵਾਨ

ਲੁਧਿਆਣਾ, 9 ਜੂਨ (ਪ੍ਰਦੀਪ ਭੰਡਾਰੀ)- ਲੁਧਿਆਣਾ ਦੇ ਸਰਾਫਾ ਬਾਜ਼ਾਰ ਵਿਚ ਸਥਿਤ ਆਤਮ ਜਵੈਲਰ ਦੀ ਦੁਕਾਨ 'ਤੇ ਇੱਕ...

Ad Position 21
No active advertisement
ਅਜੀਤ ਡੈਸਕ 09-06-2026

ਲੁਧਿਆਣਾ, 9 ਜੂਨ (ਪ੍ਰਦੀਪ ਭੰਡਾਰੀ)- ਲੁਧਿਆਣਾ ਦੇ ਸਰਾਫਾ ਬਾਜ਼ਾਰ ਵਿਚ ਸਥਿਤ ਆਤਮ ਜਵੈਲਰ ਦੀ ਦੁਕਾਨ 'ਤੇ ਇੱਕ ਸ਼ਾਤਿਰ ਨੌਜਵਾਨ ਵਲੋਂ ਕਰੀਬ 5 ਲੱਖ ਰੁਪਏ ਕੀਮਤ ਦਾ ਸੋਨੇ ਦਾ ਸੈੱਟ ਲੈ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ, ਜਦਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ, ਨੌਜਵਾਨ ਗਾਹਕ ਬਣ ਕੇ ਦੁਕਾਨ 'ਤੇ ਆਇਆ ਅਤੇ ਕਾਫ਼ੀ ਸਮੇਂ ਤੱਕ ਵੱਖ-ਵੱਖ ਗਹਿਣੇ ਵੇਖਦਾ ਰਿਹਾ। ਇਸ ਦੌਰਾਨ ਉਸ ਨੇ ਇੱਕ ਮਹਿੰਗਾ ਗੋਲਡ ਸੈੱਟ ਵੇਖਣ ਲਈ ਆਪਣੇ ਹੱਥ ਵਿਚ ਲਿਆ ਅਤੇ ਮੌਕਾ ਮਿਲਦੇ ਹੀ ਦੁਕਾਨ ਤੋਂ ਬਾਹਰ ਨਿਕਲ ਕੇ ਫ਼ਰਾਰ ਹੋ ਗਿਆ। ਜਦੋਂ ਦੁਕਾਨਦਾਰ ਨੂੰ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਤੁਰੰਤ ਰੌਲਾ ਪਾਇਆ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਭੀੜ ਦਾ ਫਾਇਦਾ ਚੁੱਕਦੇ ਹੋਏ ਮੌਕੇ ਤੋਂ ਭੱਜ ਨਿਕਲਿਆ।

ਪੂਰੀ ਵਾਰਦਾਤ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈ।

Ad Position 22
No active advertisement
ਪਿਛਲੀ ਖ਼ਬਰ ਖੜੇ ਟਿੱਪਰ ਨਾਲ ਟਕਰਾਈ ਗੱਡੀ, ਬਜ਼ੁਰਗ ਔਰਤ ਦੀ ਮੌਤ, ਤਿੰਨ ਜ਼ਖਮੀ ਅਗਲੀ ਖ਼ਬਰ ਬਟਾਲਾ ਦੇ ਛੀਨਾ ਹਸਪਤਾਲ ਦੇ ਬਾਹਰ ਚੱਲੀ ਗੋਲੀ
Ad Position 24