29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਤਿ੍ਣਮੂਲ ਆਗੂ ਸਬਿਆਸਾਚੀ ਦੱਤਾ ਜ਼ਬਰੀ ਵਸੂਲੀ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ

ਕੋਲਕਾਤਾ, 9 ਜੂਨ (ਪੀ.ਟੀ.ਆਈ.)-ਤਿ੍ਣਮੂਲ ਕਾਂਗਰਸ ਦੇ ਨੇਤਾ ਸਬਿਆਸਾਚੀ ਦੱਤਾ ਨੂੰ ਅੱਜ ਸਵੇਰੇ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਤੋਂ ਜ਼ਬਰੀ ਵਸੂਲੀ ਅਤੇ ਅਪਰਾਧਿਕ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਬਿਧਾਨਨਗਰ ਨਗਰ ਨਿਗਮ (ਬੀ.ਐਮ.ਸੀ.) ਚੇਅਰਮੈਨ ਦੱਤਾ ਨੂੰ ਰਾਏਗਾਚੀ ਸਥਿਤ ਉਨ੍ਹਾਂ ਦੇ ਘਰ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਇਕ ਕਾਰੋਬਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਜਿਸ ਨੇ ਦੋਸ਼ ਲਗਾਇਆ ਸੀ ਕਿ ਬਿਧਾਨਨਗਰ ਦੇ ਸਾਬਕਾ ਮੇਅਰ ਨੇ ਸਾਲ 2018 ਵਿਚ ਉਨ੍ਹਾਂ ਤੋਂ...

Ad Position 21
No active advertisement
ਅਜੀਤ ਡੈਸਕ 09-06-2026

ਕੋਲਕਾਤਾ, 9 ਜੂਨ (ਪੀ.ਟੀ.ਆਈ.)-ਤਿ੍ਣਮੂਲ ਕਾਂਗਰਸ ਦੇ ਨੇਤਾ ਸਬਿਆਸਾਚੀ ਦੱਤਾ ਨੂੰ ਅੱਜ ਸਵੇਰੇ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਤੋਂ ਜ਼ਬਰੀ ਵਸੂਲੀ ਅਤੇ ਅਪਰਾਧਿਕ ਧਮਕੀਆਂ ਦੇਣ ਦੇ ਦੋਸ਼ਾਂ ਤਹਿਤ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਬਿਧਾਨਨਗਰ ਨਗਰ ਨਿਗਮ (ਬੀ.ਐਮ.ਸੀ.) ਚੇਅਰਮੈਨ ਦੱਤਾ ਨੂੰ ਰਾਏਗਾਚੀ ਸਥਿਤ ਉਨ੍ਹਾਂ ਦੇ ਘਰ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਇਕ ਕਾਰੋਬਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਜਿਸ ਨੇ ਦੋਸ਼ ਲਗਾਇਆ ਸੀ ਕਿ ਬਿਧਾਨਨਗਰ ਦੇ ਸਾਬਕਾ ਮੇਅਰ ਨੇ ਸਾਲ 2018 ਵਿਚ ਉਨ੍ਹਾਂ ਤੋਂ 1 ਕਰੋੜ ਰੁਪਏ ਤੋਂ ਵੱਧ ਦੀ ਮੰਗ ਕੀਤੀ ਸੀ | ਪੁਲਿਸ ਨੇ ਐਫ.ਆਈ.ਆਰ. ਦਰਜ ਕਰ ਕੇ ਦੱਤਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਦੱਤਾ ਨੇ ਆਪਣੀ ਗਿ੍ਫ਼ਤਾਰੀ ਤੋਂ ਬਾਅਦ ਡਾਕਟਰੀ ਜਾਂਚ ਲਈ ਲਿਜਾਂਦੇ ਸਮੇਂ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਉਹ ਸਾਬਤ ਕਰ ਦੇਣ ਕਿ ਮੈਂ ਇਕ ਰੁਪਿਆ ਵੀ ਲਿਆ ਹੈ, ਤਾਂ ਮੈਂ ਫਾਂਸੀ 'ਤੇ ਵੀ ਚੜ੍ਹਨ ਲਈ ਤਿਆਰ ਹਾਂ | ਉਨ੍ਹਾਂ ਨੂੰ ਬਿਧਾਨਨਗਰ ਪੁਲਿਸ ਥਾਣੇ 'ਚ ਰੱਖਿਆ ਗਿਆ ਹੈ ਜਿੱਥੇ ਪੁਲਿਸ ਅਧਿਕਾਰੀਆਂ ਵਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਈ.ਡੀ. ਵਲੋਂ ਪਿਨਾਰਾਈ ਵਿਜਯਨ ਦੀ ਬੇਟੀ ਨੂੰ ਸੰਮਨ ਅਗਲੀ ਖ਼ਬਰ ਜਹਾਂਗੀਰ ਖ਼ਾਨ ਨੂੰ 5 ਦਿਨਾ ਪੁਲਿਸ ਹਿਰਾਸਤ 'ਚ ਭੇਜਿਆ
Ad Position 24