28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਉੜੀ ਦੇ ਕਮਲਕੋਟ ਵਿਚ ਕੰਟਰੋਲ ਰੇਖਾ ਨੇੜੇ ਧਮਾਕਾ, ਦੋ ਫੌਜੀ ਜਵਾਨ ਸ਼ਹੀਦ

ਸ੍ਰੀਨਗਰ, 10 ਜੂਨ- ਉੜੀ ਦੇ ਕਮਾਲਕੋਟ ਵਿਚ ਕੰਟਰੋਲ ਰੇਖਾ ਨੇੜੇ ਹੋਏ ਅਚਾਨਕ ਇਕ ਧਮਾਕੇ ਵਿਚ ਫੌਜ ਦੇ ਦੋ ਜਵਾਨ ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੇ ਮੰਗਲਵਾਰ ਦੇਰ ਸ਼ਾਮ....

Ad Position 21
No active advertisement
ਅਜੀਤ ਡੈਸਕ 10-06-2026

ਸ੍ਰੀਨਗਰ, 10 ਜੂਨ- ਉੜੀ ਦੇ ਕਮਾਲਕੋਟ ਵਿਚ ਕੰਟਰੋਲ ਰੇਖਾ ਨੇੜੇ ਹੋਏ ਅਚਾਨਕ ਇਕ ਧਮਾਕੇ ਵਿਚ ਫੌਜ ਦੇ ਦੋ ਜਵਾਨ ਗੰਭੀਰ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੇ ਮੰਗਲਵਾਰ ਦੇਰ ਸ਼ਾਮ ਡਿਊਟੀ ਦੌਰਾਨ ਦਮ ਤੋੜ ਦਿੱਤਾ। ਇਹ ਘਟਨਾ ਡਿਊਟੀ ਦੌਰਾਨ ਵਾਪਰੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਧਮਾਕੇ ਤੋਂ ਤੁਰੰਤ ਬਾਅਦ ਦੋਵਾਂ ਜਵਾਨਾਂ ਨੂੰ ਗੰਭੀਰ ਹਾਲਤ ਵਿਚ ਸ੍ਰੀ ਨਗਰ ਦੇ ਬਦਾਮੀਬਾਗ ਸਥਿਤ 92 ਬੇਸ ਹਸਪਤਾਲ ਲਿਜਾਇਆ ਗਿਆ।

ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀਆਂ ਸੱਟਾਂ ਇੰਨੀਆਂ ਗੰਭੀਰ ਸਨ ਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਸ਼ਹੀਦ ਜਵਾਨਾਂ ਦੀ ਪਛਾਣ ਚਵਾਨ ਵਿਕਰਮ ਬਾਲਕ੍ਰਿਸ਼ਨ ਅਤੇ ਅਰਜੁਨ ਜਾਧਵ ਰਾਜੇਂਦਰ ਵਜੋਂ ਹੋਈ ਹੈ।

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਸਿੱਖ ਗੁ:ਮੈਨੇਜਮੈਂਟ ਕਮੇਟੀ ਦਾ ਜਥਾ ਪਾਕਿਸਤਾਨ ਜਾਣ ਤੋਂ ਰੁੱਕਿਆ ਅਗਲੀ ਖ਼ਬਰ ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਅਤੇਪੁਰ ਵਿਖੇ ਚੱਲੀ ਗੋਲੀ
Ad Position 24